ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪਰਾਈਜ਼, ‘ਚੱਲ ਮੇਰਾ ਪੁੱਤ-3’ ਦਾ ਕੀਤਾ ਐਲਾਨ

written by Rupinder Kaler | August 27, 2021

ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ-3’ (Chal Mera Putt 3) ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਚੱਲ ਮੇਰਾ ਪੁੱਤ-2’(Chal Mera Putt 2) ਰਿਲੀਜ਼ ਹੋਈ । ਇਸ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਨਿਰਮਾਤਾਵਾਂ ਨੇ ‘ਚੱਲ ਮੇਰਾ ਪੁੱਤ-3’ ਦਾ ਐਲਾਨ ਕਰ ਦਿੱਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਕ ਇੱਕ ਸਾਲ ਦੇ ਲੰਮੇ ਅਰਸੇ ਤੋਂ ਚੱਲ ਮੇਰਾ ਪੁੱਤ 2 ਦਾ ਇੰਤਜ਼ਾਰ ਕਰ ਰਹੇ ਸਨ । ਜਦਂੋ ਦਰਸ਼ਕ ਇਸ ਫ਼ਿਲਮ ਦਾ ਆਨੰਦ ਲੈ ਰਹੇ ਸਨ ਤਾਂ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਸਰਪਰਾਈਜ਼ ਦਿੰਦੇ ਹੋਏ ‘ਚੱਲ ਮੇਰਾ ਪੁੱਤ 3’ ਦਾ ਐਲਾਨ ਕਰ ਦਿੱਤਾ ।

Pic Courtesy: Instagram

ਹੋਰ ਪੜ੍ਹੋ :

ਲੰਮੇ ਅਰਸੇ ਤੋਂ ਬਾਅਦ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਹੋਈ ਐਕਟਿਵ, ਸ਼ੇਅਰ ਕੀਤੀ ਭਾਵੁਕ ਪੋਸਟ

Pic Courtesy: Instagram

ਇਹ ਫ਼ਿਲਮ 1 ਅਕਤੂਬਰ, 2021 ਨੂੰ ਨੂੰ ਰਿਲੀਜ਼ ਕੀਤੀ ਜਾਵੇਗੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਚੱਲ ਮੇਰਾ ਪੁੱਤ ਦੀ ਟੀਮ ਨੇ ਲਗਭਗ 5 ਮਹੀਨੇ ਪਹਿਲਾਂ ਸ਼ੂਟਿੰਗ ਸਮਾਪਤ ਕੀਤੀ ਸੀ। ਫਿਲਮ ਵਿੱਚ ਅਮਰਿੰਦਰ ਗਿੱਲ (Amrinder Gill), ਸਿਮੀ ਚਾਹਲ(Simi Chahal) , ਗੁਰਸ਼ਬਦ, ਇਫਤਿਖਾਰ ਠਾਕੁਰ, ਨਾਸਿਰ ਚਿਨਯੋਤੀ, ਅਕਰਮ ਉਦਾਸ ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ।

ਇਸ ਟੀਮ ਨੇ ਲੜੀ ਦੀਆਂ ਪਿਛਲੀਆਂ ਦੋ ਕਿਸ਼ਤਾਂ ਲਈ ਵੀ ਇਕੱਠੇ ਕੰਮ ਕੀਤਾ ਹੈ।ਖਾਸ ਗੱਲ ਇਹ ਹੈ ਕਿ, ਚਲ ਮੇਰਾ ਪੁੱਤ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ ਅਤੇ ਵਿਦੇਸ਼ਾਂ ਵਿੱਚ ਵੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ।

0 Comments
0

You may also like