ਪੀਪੀਈ ਕਿੱਟ ਪਾ ਕੇ ਐਂਬੂਲੈਂਸ ਦੇ ਡਰਾਈਵਰ ਨੇ ਬਰਾਤ ਵਿੱਚ ਪਾਇਆ ਭੰਗੜਾ, ਵੀਡੀਓ ਵਾਇਰਲ

written by Rupinder Kaler | April 28, 2021 06:28pm

ਏਨੀ ਦਿਨੀਂ ਮਹੇਸ਼ ਪਾਂਡੇ ਨਾਂਅ ਦਾ ਐਂਬੂਲੈਂਸ ਚਾਲਕ ਸੁਰਖੀਆਂ ਵਿੱਚ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਉਸ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇੱਕ ਵੈੱਬਸਾਈਟ ਮੁਤਾਬਿਕ ਪਿਛਲੇ ਇੱਕ ਸਾਲ ਤੋਂ ਮਹੇਸ਼ ਮਰੀਜ਼ਾਂ ਨੂੰ ਹਸਪਤਾਲ ਲਿਆਉਣ ਅਤੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ । ਉਹ ਮੰਗਲਵਾਰ ਨੂੰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਸ ਦੀ ਇੱਕ ਵੀਡੀਓ ਵਾਇਰਲ ਹੋ ਗਈ ।

image from Uttarakhand Post's youtube channel

ਹੋਰ ਪੜ੍ਹੋ :

ਕੋਰੋਨਾ ਵਾਇਰਸ ਦੇ ਇਹ ਹਨ ਲੱਛਣ, ਵੇਲੇ ਸਿਰ ਡਾਕਟਰੀ ਸਹਾਇਤਾ ਨਾਲ ਬਚ ਸਕਦੀ ਹੈ ਜਾਨ

image from Uttarakhand Post's youtube channel

ਸੋਮਵਾਰ ਦੀ ਰਾਤ ਨੂੰ ਆਪਣੀ ਐਂਬੂਲੈਂਸ ਰੋਕ ਕੇ ਉਹ ਰਾਮਪੁਰ ਰੋਡ ਤੇ ਜਾ ਰਹੀ ਬਰਾਤ ਵਿੱਚ ਜਾ ਕੇ ਨੱਚਣ ਲੱਗ ਗਿਆ। ਹਾਲਾਂਕਿ ਪੀਪੀਈ ਕਿੱਟ ਵਿੱਚ ਨੱਚਦੇ ਹੋਏ ਇਸ ਵਿਆਕਤੀ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਥੋੜ੍ਹਾ ਸਮਾਂ ਨੱਚਣ ਤੋਂ ਬਾਅਦ ਮਹੇਸ਼ ਉੱਥੋਂ ਚਲਾ ਗਿਆ ਪਰ ਉਸ ਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਉਹ ਵੀਡੀਓ ਰਾਤੋ-ਰਾਤ ਵਾਇਰਲ ਹੋ ਗਈ।

image from Uttarakhand Post's youtube channel

ਅਜਿਹਾ ਕਰਨ ਬਾਰੇ ਜਦੋਂ ਉਸ ਪੁੱਛਿਆ ਗਿਆ ਤਾਂ ਮਹੇਸ਼ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਨਿਰਾਸ਼ਾ ਤੋਂ ਬਾਹਰ ਕੱਢਣ ਦਾ ਮੌਕਾ ਭਾਲ ਰਿਹਾ ਸੀ। ਉਹ ਇਸ ਪੇਸ਼ੇ ਵਿਚ 14 ਸਾਲਾਂ ਤੋਂ ਹੈ।

ਘਰ ਵਿਚ ਦੋ ਛੋਟੇ ਬੱਚੇ ਹਨ। ਜਦੋਂ ਤਣਾਅ ਹੁੰਦਾ ਹੈ ਤਾਂ ਇਸ ਤਰ੍ਹਾਂ ਹੀ ਆਪਣਾ ਮਨੋਰੰਜਨ ਕਰ ਲੈਂਦਾ ਹੈ ਇਹ ਉਸ ਦੇ ਮਨ ਨੂੰ ਸਕੂਨ ਦਿੰਦਾ ਹੈ।

You may also like