ਅਮਰੀਕਾ 'ਚ ਆਪਣੇ ਸ਼ੋਅ ਲਈ ਤਿਆਰ ਨੇ ਸਤਿੰਦਰ ਸਰਤਾਜ

Reported by: PTC Punjabi Desk | Edited by: Parkash Deep Singh  |  October 27th 2017 07:37 AM |  Updated: October 27th 2017 07:37 AM

ਅਮਰੀਕਾ 'ਚ ਆਪਣੇ ਸ਼ੋਅ ਲਈ ਤਿਆਰ ਨੇ ਸਤਿੰਦਰ ਸਰਤਾਜ

ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਅੱਜ ਕਲ ਆਪਣੇ ਸੁਰਾਂ ਤੇ ਕੁਝ ਖਾਸ ਧਿਆਨ ਦੇ ਰਹੇ ਨੇ | ਆਖਿਰ ਹੋਵੇ ਵੀ ਕਿਉਂ ਨਾ, ਅੱਜ ਕੱਲ ਸਤਿੰਦਰ ਸਰਤਾਜ ਅਮਰੀਕਾ ਵਿਚ ਆਪਣੇ ਸ਼ੋਅ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਨੇ |

ਜੀ ਹਾਂ, ਸਤਿੰਦਰ ਸਰਤਾਜ ਜਿਨ੍ਹਾਂ ਦੇ ਫੈਨਸ ਦੁਨੀਆਂ ਭਰ ਵਿਚ ਫੈਲੇ ਹੋਏ ਨੇ, ਅਮਰੀਕਾ ਦੇ Bay Area ਅਤੇ California ਦੀ ਰਾਜਧਾਨੀ Sacramento ਵਿਚ 28 ਅਤੇ 29 ਅਕਤੂਬਰ ਨੂੰ ਸ਼ੋਅ ਕਰਨਗੇ |

ਆਪਣੇ ਸੂਫੀ ਟਰੈਕ 'Sai ਨਾਲ ਦੁਨੀਆ ਭਰ ਵਿਚ ਵਾਹ-ਵਾਹੀ ਖੱਟਣ ਵਾਲੇ ਸਤਿੰਦਰ ਸਰਤਾਜ ਨੇ ਬਹੁਤ ਘੱਟ ਸਮੇ ਦੇ ਅੰਦਰ ਸਫਲਤਾ ਦੀ ਉਚਾਈਆਂ ਨੂੰ ਛੁ ਲਿਆ ਹੈ ਜਿਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਨੇ ਘੱਟ ਸਮੇ ਦੇ ਅੰਦਰ ਉਨ੍ਹਾਂ ਨੇ ਹਾਲੀਵੁੱਡ ਦੀ ਫਿਲਮ The Black Prince ਵਿਚ ਵੀ ਮੁੱਖ ਭੂਮਿਕਾ ਨਿਭਾ ਦਿੱਤੀ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network