ਵਿਵਾਦਾਂ ‘ਚ ਘਿਰੇ ਸ਼ੈਰੀ ਮਾਨ ਨੇ ਪਾਈ ਨਵੀਂ ਪੋਸਟ, ਕਿਹਾ- ‘ਦਾਸ ਖਿਮਾ ਦਾ ਜਾਚਕ ਹੈ’
ਵਿਵਾਦਾਂ ‘ਚ ਘਿਰੇ ਸ਼ੈਰੀ ਮਾਨ ਨੇ ਪਾਈ ਨਵੀਂ ਪੋਸਟ, ਕਿਹਾ- ‘ਦਾਸ ਖਿਮਾ ਦਾ ਜਾਚਕ ਹੈ’
Sharry Mann News: ਪੰਜਾਬੀ ਗਾਇਕ ਸ਼ੈਰੀ ਮਾਨ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਆ ਕੇ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸ਼ੈਰੀ ਮਾਨ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ, ਉਹ ਇਸ ਤੋਂ ਪਹਿਲਾਂ ਵੀ ਪਰਮੀਸ਼ ਵਰਮਾ ਨੂੰ ਬੁਰਾ-ਭਲਾ ਕਹਿ ਚੁੱਕੇ ਹਨ।
ਪਰ ਇਸ ਵਾਰ ਪਰਮੀਸ਼ ਤੋਂ ਇਲਾਵਾ ਸ਼ੈਰੀ ਮਾਨ ਨੇ ਆਪਣੇ ਇਸ ਲਾਈਵ ਦੌਰਾਨ ਓਸ਼ੋ ਨੂੰ ਆਪਣਾ ਗੁਰੂ ਦੱਸਿਆ ਸੀ। ਇਸ ਤੋਂ ਇਲਾਵਾ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸ਼ੈਰੀ ਨੇ ਕਿਹਾ ਸੀ ਕਿ ‘ਹੋਰ ਕਿਸੇ ਗੁਰੂ ‘ਚ ਏਨੀਂ ਤਾਕਤ ਨਹੀਂ ਕਿ ਉਹ ਮੈਨੂੰ ਸਹੀ ਰਾਹ ਉੱਤੇ ਲਿਆ ਸਕੇ’।
Image Source: Sharry Maan's Instagram Story
ਹੁਣ ਜਦੋਂ ਸ਼ੈਰੀ ਮਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਤਾਂ ਉਸ ਨੇ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਨਵੀਂ ਪੋਸਟ ਪਾ ਕੇ ਮੁਆਫ਼ੀ ਮੰਗੀ ਹੈ। ਜਿਸ ‘ਚ ਉਸ ਨੇ ਲੰਬੀ ਚੌੜੀ ਪੋਸਟ ਲਿਖੀ ਹੈ ਤੇ ਕਿਹਾ ਕਿ ‘ਜਾਣੇ ਅਨਜਾਣੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਦਾਸ ਖਿਮਾ ਦਾ ਜਾਚਕ ਹੈ’। ਇਸ ਪੋਸਟ ਉੱਤੇ ਯੂਜ਼ਰਸ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Image Source: Instagram
ਦੱਸ ਦਈਏ ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਚੁੱਕੇ ਹਨ। ‘ਯਾਰ ਅਣਮੁੱਲੇ’ ਗੀਤ ਦੇ ਨਾਲ ਸ਼ੈਰੀ ਮਾਨ ਰਾਤੋ ਰਾਤ ਸਟਾਰ ਬਣ ਗਏ ਸਨ।
Image Source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
