ਅਮਿਤਾਭ ਬੱਚਨ ਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'GoodBye' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ

written by Pushp Raj | July 23, 2022

Film 'GoodBye' release date: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਸਾਊਥ ਅਦਾਕਾਰਾ ਰਸ਼ਮਿਕ ਮੰਡਾਨਾ ਜਲਦ ਹੀ ਫਿਲਮ 'ਗੁੱਡਬਾਏ' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਵਿਕਾਸ ਬਹਿਲ ਵੱਲੋਂ ਨਿਰਦੇਸ਼ਤ ਫਿਲਮ 'ਗੁੱਡਬਾਏ' ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਐਲਾਨ ਕਰ ਦਿੱਤੀ ਗਈ ਹੈ।

Amitabh Bachchan, Rashmika Mandanna-starrer 'Goodbye' gets release date Image Source: Twitter

ਫਿਲਮ ਮੇਕਰਸ ਨੇ ਸੋਸ਼ਲ ਮੀਡੀਆ 'ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਫਿਲਮ ਆਲੋਚਕ ਅਤੇ ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਫਿਲਮ ਦੀ ਤਸਵੀਰ ਦੇ ਨਾਲ ਰਿਲੀਜ਼ ਦਾ ਐਲਾਨ ਕੀਤਾ ਹੈ।

ਤਰਨ ਆਦਰਸ਼ ਨੇ ਲਿਖਿਆ- 'ਅਮਿਤਾਭ ਬੱਚਨ-ਰਸ਼ਮਿਕਾ ਮੰਡਾਨਾ ਦੀ 'ਗੁੱਡ ਬਾਏ' 7 ਅਕਤੂਬਰ 2022 ਨੂੰ ਰਿਲੀਜ਼ ਹੋਵੇਗੀ। #SahilMehta #GoodBye ਦਾ ਨਿਰਦੇਸ਼ਨ #VikasBahl ਦੁਆਰਾ ਕੀਤਾ ਗਿਆ ਹੈ... #GoodCo' ਦੇ ਸਹਿਯੋਗ ਨਾਲ #EktaKapoor ਦੁਆਰਾ ਨਿਰਮਿਤ ਹੈ।

ਦੱਸ ਦੇਈਏ ਕਿ ਸ਼ੇਅਰ ਕੀਤੀ ਤਵੀਰ ਵਿੱਚ ਰਸ਼ਮਿਕਾ ਮੰਡਨਾ, ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਨਜ਼ਰ ਆ ਰਹੇ ਹਨ। ਇਸ ਦੇ ਨਾਲ ਫਿਲਮ ਦੇ ਹੋਰ ਸਿਤਾਰੇ ਵੀ ਨਜ਼ਰ ਆ ਰਹੇ ਹਨ। ਹਰ ਕੋਈ ਮਸਤੀ ਦੇ ਮੂਡ 'ਚ ਹੱਸਦਾ ਨਜ਼ਰ ਆ ਰਿਹਾ ਹੈ।

ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਪਿਛਲੇ ਮਹੀਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ 'ਤੇ ਪੂਰੀ ਫਿਲਮ ਟੀਮ ਨੂੰ ਧੰਨਵਾਦ ਕਿਹਾ ਸੀ। ਇਸ ਦੇ ਲਈ ਰਸ਼ਮਿਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਖ਼ਾਸ ਨੋਟ ਵੀ ਪੋਸਟ ਕੀਤਾ ਸੀ, ਜੋ ਕਿ ਉਸ ਨੇ ਆਪਣੇ ਸਾਥੀ ਕਲਾਕਾਰਾਂ ਅਤੇ ਫਿਲਮ ਟੀਮ ਲਈ ਲਿਖਿਆ ਸੀ।

ਰਸ਼ਮਿਕਾ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਮਗਰੋਂ ਫਿਲਮ ਦੀ ਪੂਰੀ ਟੀਮ ਨਾਲ ਇੱਕ ਖਾਸ ਤਸਵੀਰ ਵੀ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਉਹ ਟੀਮ ਨਾਲ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਨੀਨਾ ਗੁਪਤਾ ਅਤੇ ਅਮਿਤਾਭ ਬੱਚਨ ਲਈ ਇੱਕ ਪਿਆਰਾ ਨੋਟ ਵੀ ਲਿਖਿਆ। ਨੋਟ ਵਿੱਚ, ਉਸ ਨੇ ਬਿੱਗ ਬੀ ਨੂੰ ਸਭ ਤੋਂ ਵਧੀਆ ਅਤੇ ਨੀਨਾ ਗੁਪਤਾ ਨੂੰ ਸਭ ਤੋਂ ਪਿਆਰਾ ਦੱਸਿਆ ਹੈ।

Image Source: Instagram

ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਪੂਰੀ ਟੀਮ ਲਈ ਇੱਕ ਲੰਬਾ ਕਿਊਟ ਨੋਟ ਵੀ ਲਿਖਿਆ ਹੈ। ਰਸ਼ਮਿਕਾ ਨੇ ਆਪਣੀ ਪੋਸਟ ਵਿੱਚ ਲਿਖਿਆ, '@amitabhbachchan ਸਰ... ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਤੁਹਾਡੇ ਨਾਲ ਇਹ ਫਿਲਮ ਕਰਨ ਦਾ ਮੌਕਾ ਮਿਲਿਆ... ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਵਿਅਕਤੀ ਹੋ! #vikasbahl...ਇਸਦੇ ਲਈ ਤੁਹਾਡਾ ਧੰਨਵਾਦ...ਰੱਬ ਜਾਣੇ ਕਿਸ ਗੱਲ ਨੇ ਮੈਨੂੰ ਅਜਿਹੀ ਵਿਸ਼ੇਸ਼ ਫ਼ਿਲਮ ਦਾ ਹਿੱਸਾ ਬਣਨ ਲਈ ਮੇਰੇ 'ਤੇ ਵਿਸ਼ਵਾਸ ਦਿਵਾਇਆ, ਮੈਨੂੰ ਉਮੀਦ ਹੈ ਕਿ ਮੈਂ ਹੁਣ ਤੱਕ ਤੁਹਾਡੇ 'ਤੇ ਮਾਣ ਮਹਿਸੂਸ ਕਰ ਲਿਆ ਹੋਵੇਗਾ। @neena_gupta.. ਤੁਸੀਂ ਸਭ ਤੋਂ ਪਿਆਰੇ ਹੋ! ਮੈਨੂੰ ਤੁਹਾਡੀ ਯਾਦ ਆਉਂਦੀ ਹੈ, ”ਰਸ਼ਮੀਕਾ ਨੇ ਕਿਹਾ।

Amitabh Bachchan, Rashmika Mandanna-starrer 'Goodbye' gets release date Image Source: Twitter

ਹੋਰ ਪੜ੍ਹੋ: ਮੁੰਬਈ ਪੁਲਿਸ ਦੇ ਅਧਿਕਾਰੀਆਂ ਨਾਲ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ ਸਲਮਾਨ ਖਾਨ, ਵੀਡੀਓ ਹੋਈ ਵਾਇਰਲ

ਰਸ਼ਮਿਕਾ ਦੇ ਫੈਨਜ਼ ਉਸ ਨੂੰ ਹਿੰਦੀ ਫਿਲਮ ਵਿੱਚ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਰਸ਼ਮਿਕਾ ਦੀ ਇਸ ਪੋਸਟ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਸੀ। ਦੱਸ ਦਈਏ ਕਿ ਸਾਊਥ ਦੀ ਮਸ਼ਹੂਰ ਅਦਾਕਾਰਾ ਹੋਣ ਦੇ ਨਾਲ ਰਸ਼ਮਿਕਾ ਇੱਕ ਸੋਸ਼ਲ ਮੀਡੀਆ ਇਨਫਿਊਲੰਸਰ ਵੀ ਹੈ। ਸੋਸ਼ਲ ਮੀਡੀਆ 'ਤੇ ਰਸ਼ਮਿਕਾ ਦੀ ਵੱਡੀ ਫੈਨ ਫਾਲੋਇੰਗ ਹੈ।

You may also like