ਅਮਿਤਾਭ ਬੱਚਨ ਨੇ ਕੀਤਾ ਅੰਗਦਾਨ ਦਾ ਐਲਾਨ, ਲੋਕਾਂ ਨੇ ਇਸ ਤਰ੍ਹਾਂ ਕੀਤੀ ਤਾਰੀਫ

Written by  Shaminder   |  September 30th 2020 03:33 PM  |  Updated: September 30th 2020 03:33 PM

ਅਮਿਤਾਭ ਬੱਚਨ ਨੇ ਕੀਤਾ ਅੰਗਦਾਨ ਦਾ ਐਲਾਨ, ਲੋਕਾਂ ਨੇ ਇਸ ਤਰ੍ਹਾਂ ਕੀਤੀ ਤਾਰੀਫ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ‘ਤੇ ਇੱਕ ਟਵੀਟ ਕੀਤਾ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸ਼ਲਾਘਾ ਕਰ ਰਿਹਾ ਹੈ । ਇਸ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਮੈਂ ਸਹੁੰ ਲੈ ਚੁੱਕਿਆ ਹਾਂ ਕਿ ਮੈਂ ਆਰਗਨ ਡੋਨਰ ਹਾਂ।

amitabh_bachchan amitabh_bachchan

ਮੈਂ ਇਹ ਗਰੀਨ ਰਿਬਨ ਇਸ ਦੀ ਪਵਿੱਤਰਤਾ ਲਈ ਪਾਇਆ ਹੋਇਆ ਹੈ ।ਇਸ ਟਵੀਟ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਤਾਰੀਫ ‘ਚ ਜੁਟ ਗਿਆ ਹੈ ।ਦੱਸ ਦਈਏ ਕਿ ਅਮਿਤਾਭ ਬੱਚਨ ਛੋਟੇ ਪਰਦੇ ‘ਤੇ ਮੁੜ ਤੋਂ ਦਮਦਾਰ ਵਾਪਸੀ ਕਰ ਚੁੱਕੇ ਹਨ ।

ਹੋਰ ਪੜ੍ਹੋ :ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਆਈ ਸੀ ਬਹੁਤ ਪਸੰਦ, 85 ਹਫ਼ਤੇ ਸਿਨੇਮਾ ਘਰਾਂ ‘ਚ ਲੱਗੀ ਰਹੀ ਸੀ, ਇਸੇ ਫ਼ਿਲਮ ਤੋਂ ਬਾਅਦ ਦੋਵਾਂ ਨੇ ਰਚਾ ਲਿਆ ਸੀ ਵਿਆਹ

Amitabh-Bachan Amitabh-Bachan

ਉਹ ਕੌਣ ਬਣੇਗਾ ਕਰੋੜਪਤੀ ਨੂੰ ਵੀ ਹੋਸਟ ਕਰ ਚੁੱਕੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਗੁਲਾਬੋ ਸਿਤਾਬੋ’ ‘ਚ ਨਜ਼ਰ ਆ ਚੁੱਕੇ ਹਨ ।

Amitabh Amitabh

ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਬਾਲੀਵੁੱਡ ਦੇ ਮਹਾਨਾਇਕ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।

https://twitter.com/SrBachchan/status/1311027141404848128

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network