ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੀ ਮਦਦ ਲਈ ਅਮਿਤਾਬ ਬੱਚਨ ਕਰ ਚੁੱਕੇ ਹਨ 15 ਕਰੋੜ ਦਾਨ, ਵਿਦੇਸ਼ ਤੋਂ ਮੰਗਵਾਏ ਵੈਂਟੀਲੇਟਰ

written by Rupinder Kaler | May 12, 2021

ਅਮਿਤਾਭ ਬੱਚਨ ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੀ ਲਗਾਤਾਰ ਮਦਦ ਕਰ ਰਹੇ ਹਨ । ਉਹਨਾਂ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ 15 ਕਰੋੜ ਰੁਪਏ ਦਾਨ ਕੀਤੇ ਹਨ । ਇਹੀ ਨਹੀਂ ਉਹਨਾਂ ਨੇ ਕਿਹਾ ਹੈ ਕਿ ਜੇ ਜ਼ਰੂਰਤ ਪਈ ਤਾਂ ਉਹ ਹੋਰ ਦਾਨ ਕਰਨ ਤੋਂ ਪਿੱਛੇ ਨਹੀਂ ਹਟਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਉਦੋਂ ਸਾਹਮਣੇ ਆਈ ਜਦੋਂ ਕੁਝ ਲੋਕ ਉਨ੍ਹਾਂ ਨੂੰ ਮਦਦ ਨਾ ਕਰਨ ਲਈ ਟ੍ਰੋਲ ਕਰ ਰਹੇ ਸਨ।

Amitabh-Bachan Pic Courtesy: Instagram

ਹੋਰ ਪੜ੍ਹੋ :

ਮਿਸ ਪੂਜਾ ਨੂੰ ਮਿਲਿਆ ਵੱਡਾ ਸਨਮਾਨ, ਪਿਤਾ ਨੂੰ ਯਾਦ ਕਰਦੇ ਹੋਏ ਹੋ ਗਈ ਭਾਵੁਕ

amitabh-bachan Pic Courtesy: Instagram

ਜਿਸ ਤੋਂ ਬਾਅਦ ਅਮਿਤਾਬ ਨੇ ਲੰਮੀ ਚੌੜੀ ਪੋਸਟ ਸਾਂਝੀ ਕੀਤੀ । ਅਦਾਕਾਰ ਨੇ ਲਿਖਿਆ, "ਬਹੁਤ ਸਾਰੇ ਲੋਕਾਂ ਨੇ ਵਾਇਰਸ ਵਿਰੁੱਧ ਇਸ ਲੜਾਈ ਵਿੱਚ ਯੋਗਦਾਨ ਪਾਇਆ ਹੈ ਤੇ ਇਹ ਜਾਰੀ ਰਹੇਗਾ।" ਇਸ ਸਮੇਂ ਦਿੱਲੀ ਦੇ ਇੱਕ ਕੋਵਿਡ ਕੇਅਰ ਸੈਂਟਰ ਨੂੰ ਮੇਰੇ ਵੱਲੋਂ ਦੋ ਕਰੋੜ ਰੁਪਏ ਦੇ ਦਾਨ ਬਾਰੇ ਜਾਣਕਾਰੀ ਬਹੁਤ ਚਰਚਾ ਵਿੱਚ ਹੈ। ਹਾਲਾਂਕਿ ਸਮਾਂ ਬੀਤਣ ਦੇ ਨਾਲ, ਮੇਰਾ ਨਿੱਜੀ ਯੋਗਦਾਨ ਤੇ ਦਾਨ ਦਾ ਅੰਕੜਾ ਲਗਭਗ 15 ਕਰੋੜ ਰੁਪਏ ਦਾ ਹੋਵੇਗਾ।"

BMC Mumbai Pic Courtesy: Instagram

ਬਿੱਗ ਬੀ ਨੇ ਅੱਗੇ ਕਿਹਾ ਕਿ ਅਜਿਹੇ ਅੰਕੜੇ ਮੇਰੀ ਸਮਰੱਥਾ ਤੋਂ ਬਾਹਰ ਹਨ, ਪਰ ਮੈਂ ਉਨ੍ਹਾਂ ਲਈ ਕੰਮ ਕਰਦਾ ਹਾਂ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਪ੍ਰਮਾਤਮਾ ਦੀ ਕ੍ਰਿਪਾ ਸਦਕਾ ਹੀ ਮੈਂ ਇਹ ਰਕਮ ਦੇਣ ਦੇ ਯੋਗ ਹਾਂ। ਅਮਿਤਾਭ ਨੇ ਅੱਗੇ ਕਿਹਾ ਕਿ ਮੈਂ ਜੋ ਵੀ ਮਦਦ ਕੀਤੀ, ਉਸ ਦਾ ਪ੍ਰਚਾਰ ਨਹੀਂ ਕੀਤਾ।

ਜੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਨਿਜੀ ਫੰਡਾਂ ਤੋਂ ਵਧੇਰੇ ਸਹਾਇਤਾ ਦੀ ਜ਼ਰੂਰਤ ਹੋਏਗੀ ਤਾਂ ਮੈਂ ਸੰਕੋਚ ਨਹੀਂ ਕਰਾਂਗਾ। ਬੱਚਨ ਨੇ ਅੱਗੇ ਦੱਸਿਆ ਕਿ ਰਕਾਬ ਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਜਲਦੀ ਹੀ ਇਲਾਜ਼ ਸ਼ੁਰੂ ਹੋ ਜਾਵੇਗਾ। 20 ਵੈਂਟੀਲੇਟਰ ਜੋ ਉਨ੍ਹਾਂ ਵਿਦੇਸ਼ ਤੋਂ ਮੰਗਵਾਏ ਸਨ, ਆਉਣੇ ਸ਼ੁਰੂ ਹੋ ਗਏ ਹਨ।

You may also like