ਕੋਰੋਨਾ ਮਹਾਮਾਰੀ ਵਿੱਚ ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋਏ ਅਮਿਤਾਬ ਬੱਚਨ, ਸੇਵਾ ਨੂੰ ਕੀਤਾ ਸਲਾਮ

Written by  Rupinder Kaler   |  May 10th 2021 01:25 PM  |  Updated: May 10th 2021 01:25 PM

ਕੋਰੋਨਾ ਮਹਾਮਾਰੀ ਵਿੱਚ ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋਏ ਅਮਿਤਾਬ ਬੱਚਨ, ਸੇਵਾ ਨੂੰ ਕੀਤਾ ਸਲਾਮ

ਕੋਰੋਨਾ ਮਹਾਮਾਰੀ ਵਿਚ ਜਿੱਥੇ ਲੋਕਾਂ ਦੀ ਲਗਤਾਰ ਮੌਤ ਹੋ ਰਹੀ ਹੈ ਉੱਥੇ ਸਿੱਖ ਭਾਈਚਾਰਾ ਲੋਕਾਂ ਦੀ ਜਾਨ ਬਚਾਉਣ ਲਈ ਲਗਤਾਰ ਸੇਵਾ ਨਿਭਾ ਰਿਹਾ ਹੈ । ਇਸ ਸਭ ਤੋਂ ਬਾਲੀਵੁੱਡ ਅਦਾਕਾਰ ਬਹੁਤ ਪ੍ਰਭਾਵਿਤ ਹੋਏ ਹਨ । ਅਮਿਤਾਭ ਬਚਨ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤਾਂ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ। ਜਿਸ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ ।

amitabh-bachchan Pic Courtesy: Instagram

ਹੋਰ ਪੜ੍ਹੋ :

ਹਰਸ਼ਦੀਪ ਕੌਰ ਨੇ ਆਪਣੇ ਨਵਜੰਮੇ ਬੇਟੇ ਹੁਨਰ ਸਿੰਘ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

amitabh_bachchan Pic Courtesy: Instagram

ਉਹਨਾਂ ਨੇ ਦੱਸਿਆ ਕਿ ਅਮਿਤਾਬ ਬੱਚਨ ਨੇ ਸਿੱਖਾਂ ਦੀ ਸੇਵਾ ਨੂੰ ਸਲਾਮ ਕੀਤਾ ਹੈ। ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ਦਿੱਤਾ ਹੈ। ਇੱਥੇ ਹੀ ਬਸ ਨਹੀਂ ਅਮਿਤਾਭ ਬੱਚਨ ਨੇ ਐਤਵਾਰ ਨੂੰ ਇਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਇਕ ਪ੍ਰੋਗਰਾਮ ਦਾ ਹੈ ।

ਉਹਨਾਂ ਨੇ ਇਸ ਵਿਚ ਹਿੱਸਾ ਲਿਆ ਹੈ। ਉਹ ਸਾਰਿਆਂ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਕੋਰੋਨਾ ਵਾਇਰਸ ਦੀ ਇਸ ਲੜਾਈ ਵਿਚ ਭਾਰਤ ਦੀ ਮਦਦ ਕਰਨ । ਇਸ ਵਿਚ ਉਹ ਲੋਕਾਂ ਨੂੰ ਅੱਗੇ ਆਉਣ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਚਾਉਣ ਲਈ ਮਦਦ ਕਰਨ ਦੀ ਬੇਨਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network