ਗੁਰੂ ਘਰ ਦੀ ਬਾਣੀ ਸੁਣਕੇ ਅਮਿਤਾਬ ਬੱਚਨ ਹੋਏ ਭਾਵੁਕ, ਵੀਡੀਓ ਸਾਂਝਾ ਕਰਕੇ ਦੱਸਿਆ ਗੁਰਬਾਣੀ ਦਾ ਸ਼ਬਦ ਸੁਣਕੇ ਕਿਸ ਦੀ ਆਈ ਯਾਦ

written by Rupinder Kaler | March 20, 2020

ਅਮਿਤਾਬ ਬੱਚਨ ਉਹ ਸਿਤਾਰੇ ਹਨ ਜਿਹੜੇ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਹਨ । ਉਹਨਾਂ ਦੇ ਟਵੀਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਅਮਿਤਾਬ ਬੱਚਨ ਨੇ ਹਾਲ ਹੀ ਵਿੱਚ ਗਾਇਕਾ ਹਰਸ਼ਦੀਪ ਕੌਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਗੁਰਬਾਣੀ ਦਾ ਸ਼ਬਦ ਗਾ ਰਹੀ ਹੈ । ਹਰਸ਼ਦੀਪ ਦੇ ਇਸ ਵੀਡੀਓ ਨੂੰ ਦੇਖਕੇ ਅਮਿਤਾਬ ਬੱਚਨ ਨੂੰ ਉਹਨਾਂ ਦੀ ਮਾਂ ਦੀ ਯਾਦ ਆ ਗਈ ਹੈ । https://www.instagram.com/p/B9pJ6qpBn2n/ ਹਰਸ਼ਦੀਪ ਕੌਰ ਇਸ ਵੀਡੀਓ ਵਿੱਚ ‘ਤਾਤੀ ਵਾਓ ਨਾ ਲਗਈ’ ਸ਼ਬਦ ਗਾ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਮਿਤਾਬ ਬੱਚਨ ਨੇ ਲਿਖਿਆ ਹੈ ‘ਹਰਸ਼ਦੀਪ ਤੁਹਾਡਾ ਧੰਨਵਾਦ …ਮੇਰੀ ਮਾਂ ਦੀ ਯਾਦ ਆ ਗਈ, ਜਿਹੜੀ ਕਿ ਇਹ ਸ਼ਬਦ ਮੇਰੇ ਲਈ ਗਾਉਂਦੀ ਹੁੰਦੀ ਸੀ ਤੇ ਜਦੋਂ ਅਸੀਂ ਇਲਾਹਬਾਦ ਤੋਂ ਦਿੱਲੀ ਸ਼ਿਫਟ ਹੋਏ, ਉਹਨਾਂ ਨੇ ਖੁਦ ਕਾਰ ਚਲਾਕੇ ਮੈਨੂੰ ਤੇ ਮੇਰੇ ਭਰਾ ਨੂੰ ਇਲਾਹਬਾਦ ਤੋਂ ਦਿੱਲੀ ਪਹੁੰਚਾਇਆ’ । https://www.instagram.com/p/B94E_n8pXFA/ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਸ਼ਦੀਪ ਕੌਰ ਨੇ ਇਸ ਸ਼ਬਦ ਦਾ ਮਤਲਬ ਵੀ ਸਮਝਾਇਆ ਹੈ । ‘ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਹੋ ਤਾਂ ਤੁਹਾਡਾ ਕੁਝ ਵੀ ਨਹੀਂ ਵਿਗਾੜੇਗਾ’ । ਤੁਹਾਨੂੰ ਦੱਸ ਦਿੰਦੇ ਹਾਂ ਅਮਿਤਾਬ ਬੱਚਨ ਛੇਤੀ ਹੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ । ਇਹਨਾਂ ਫ਼ਿਲਮਾਂ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ । https://twitter.com/SrBachchan/status/1240542504539181056

0 Comments
0

You may also like