ਅਮਿਤਾਬ ਬੱਚਨ ਨੇ ਟਵੀਟ ਕਰਕੇ ਕਿਹਾ "ਗਲੇ 'ਤੇ ਹੱਥ ਨਾ ਰੱਖੀ, ਠੋਕ ਦਿਆਂਗੇ"

written by Rupinder Kaler | January 20, 2021

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ । ਇੱਥੇ ਟੀਮ ਨੇ ਨਵਾਂ ਇਤਿਹਾਸ ਰਚਦੇ ਹੋਏ 4 ਮੈਚਾਂ ਦੀ ਟੈਸਟ ਸੀਰੀਜ਼ ਨੂੰ 2-1 ਨਾਲ ਆਪਣੇ ਨਾਮ ਕੀਤਾ ਹੈ । ਇਸ ਵੱਡੀ ਜਿੱਤ ਤੋਂ ਬਾਅਦ ਪੂਰੀ ਦੁਨੀਆ 'ਚ ਕ੍ਰਿਕੇਟ ਦੇ ਦੀਵਾਨਿਆਂ ਵੱਲੋਂ ਟੀਮ ਇੰਡੀਅਨ ਦੀ ਤਾਰੀਫ ਕੀਤੀ ਜਾ ਰਹੇ ਹੈ।

ਹੋਰ ਪੜ੍ਹੋ :

ਸੋਨੀਆ ਮਾਨ ਨੇ ਟੀਕਰੀ ਬਾਰਡਰ ‘ਤੇ ਪ੍ਰਦਰਸ਼ਨ ‘ਚ ਸ਼ਾਮਿਲ ਬੀਬੀਆਂ ਲਈ ਬਣਾਇਆ ਮਾਈ ਭਾਗੋ ਨਿਵਾਸ, ਬੱਬੂ ਮਾਨ ਨੇ ਕੀਤੀ ਤਾਰੀਫ

ਪਿਤਾ ਬਣਨ ਜਾ ਰਹੇ ਸੈਫ ਅਲੀ ਖ਼ਾਨ ਹਨ ਬੱਚੇ ਨੂੰ ਲੈ ਕੇ ਐਕਸਾਈਟਡ

ਦਿਗਜ ਕ੍ਰਿਕੇਟਰਸ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਟੀਮ ਇੰਡੀਆ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਹਨ। ਇਸ ਸਭ ਦੇ ਚਲਦੇ ਅਮਿਤਾਬ ਬੱਚਨ ਨੇ ਟੀਮ ਇੰਡੀਆ ਨੂੰ ਜਿੱਤ ਦੀ ਵਧਾਈ ਖਾਸ ਤਰੀਕੇ ਨਾਲ ਦਿੱਤੀ।

ਅਮਿਤਾਬ ਨੇ ਹਿੰਦੀ ਫੌਂਟ 'ਚ ਪੰਜਾਬੀ ਕੈਪਸ਼ਨ 'ਚ ਲਿਖਿਆ, "ਗਲੇ 'ਤੇ ਹੱਥ ਨਾ ਰੱਖੀ, ਠੋਕ ਦਿਆਂਗੇ" ਅਮਿਤਾਭ ਬੱਚਨ ਹਮੇਸ਼ਾ ਕ੍ਰਿਕੇਟ ਨੂੰ ਬਾਖ਼ੂਬੀ ਫੋਲੋ ਕਰਦੇ ਹਨ। ਇਸੇ ਕਾਰਨ ਇੰਡੀਆ ਦੀ ਇਸ ਜਿੱਤ 'ਤੇ ਅਮਿਤਾਭ ਨੇ ਪੰਜਾਬੀ ਅੰਦਾਜ਼ 'ਚ ਟਵੀਟ ਕੀਤਾ ਹੈ। ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਨੇ ਵੀ ਟੀਮ ਇੰਡੀਆ ਨੂੰ ਆਸਟ੍ਰੇਲੀਆ ਦੀ ਜ਼ਮੀਨ 'ਤੇ ਵਿਕਟਰੀ ਹਾਸਿਲ ਕਰਨ ਲਈ ਵਧਾਈ ਦਿੱਤੀ ਹੈ।

[embed]https://twitter.com/SrBachchan/status/1351465015614717956[/embed]

 

 

0 Comments
0

You may also like