ਹਰਿਵੰਸ਼ ਰਾਏ ਬੱਚਨ ਦੀ 114ਵੀਂ ਜਯੰਤੀ, ਅਮਿਤਾਭ ਨੇ ਤਸਵੀਰ ਸਾਂਝੀ ਕਰ ਪਿਤਾ ਨੂੰ ਕੀਤਾ ਯਾਦ

written by Pushp Raj | November 27, 2021

ਹਿੰਦੀ ਸਾਹਿਤਕਾਰ ਤੇ ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ ਦੀ ਅੱਜ 114ਵੀਂ ਜਯੰਤੀ ਹੈ। ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਇਸ ਮੌਕੇ ਆਪਣੇ ਸੋਸ਼ਲ ਮੀਡੀਆ 'ਤੇ ਪਿਤਾ ਹਰਿਵੰਸ਼ ਰਾਏ ਬੱਚਨ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ।

ਅਮਿਤਾਭ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਆਪਣੇ ਪਿਤਾ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ਪੂਜਯ ਬਾਬੂ ਜੀ ਕੀ ਜੰਯਤੀ ! ਨਮਨ

amitabh post

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰ ਅਮਿਤਾਭ ਦੇ ਵਿਆਹ ਦੇ ਸਮੇਂ ਦੀ ਹੈ। ਇਸ ਵਿੱਚ ਬਿੱਗ ਬੀ ਦੇ ਸਿਰ ਉੱਤੇ ਸਿਹਰਾ ਬੰਨਿਆ ਹੋਇਆ ਵਿਖਾਈ ਦੇ ਰਿਹਾ ਹੈ ਤੇ ਦੋਵੇਂ ਪਿਓ-ਪੁੱਤਰ ਆਪਸ ਵਿੱਚ ਕੋਈ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਪਿਤਾ ਪੁੱਤਰ ਵਿਚਾਲੇ ਡੂੰਘੇ ਪਿਆਰ ਨੂੰ ਦਰਸਾਉਂਦੀ ਹੈ।
ਅਮਿਤਾਭ ਦੇ ਪਿਤਾ ਹਰਿਵੰਸ਼ ਰਾਏ ਬੱਚ ਇੱਕ ਮਸ਼ਹੂਰ ਕਵੀ ਸਨ। ਉਨ੍ਹਾਂ ਨੇ ਆਤਮ ਪਰਿਚਯ, ਅਗਨੀਪੱਥ, ਮਧੂਸ਼ਾਲਾ ਵਰਗੀ ਕਈ ਰਚਨਾਵਾਂ ਲਿਖਿਆਂ ਤੇ ਹਿੰਦੀ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ।

ਅਮਿਤਾਭ ਬੱਚਨ ਦਾ ਉਨ੍ਹਾਂ ਦੇ ਪਿਤਾ ਪ੍ਰਤੀ ਆਦਰ ਤੇ ਸਤਿਕਾਰ ਸਾਫ਼ ਤੌਰ 'ਤੇ ਵਿਖਾਈ ਦਿੰਦਾ ਹੈ। ਅਮਿਤਾਭ ਨੂੰ ਕਈ ਵਾਰ ਹਰਿਵੰਸ਼ ਰਾਏ ਬੱਚਨ ਦੀਆਂ ਕਵਿਤਾਵਾਂ ਜਾਂ ਰਚਨਾਵਾਂ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਅਮਿਤਾਭ ਬੱਚਨ ਨੇ ਕਿਹਾ ਕਿ ਉਹ ਖ਼ੁਦ ਨੂੰ ਆਪਣੇ ਪਿਤਾ ਦੀ ਲੇਖਣੀ ਤੋਂ ਦੂਰ ਨਹੀਂ ਰੱਖ ਸਕਦੇ। ਉਨ੍ਹਾਂ ਦੇ ਪਿਤਾ ਦੀ ਲਿਖਿਆਂ ਹੋਈਆਂ ਕਵਿਤਾਵਾਂ ਤੇ ਰਚਨਾਵਾਂ ਪੜ੍ਹ ਕੇ ਉਨ੍ਹਾਂ ਨੂੰ ਹੌਸਲਾ, ਜ਼ਿੰਦਗੀ ਜਿਉਣ ਦਾ ਸਬਕ ਮਿਲਦਾ ਹੈ। ਉਹ ਅਕਸਰ ਆਪਣੇ ਪਿਤਾ ਦੀਆਂ ਕਵਿਤਾਵਾਂ ਦੀਆਂ ਸਤਰ੍ਹਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।

amitabh

ਅਮਿਤਾਭ ਆਪਣੇ ਪਿਤਾ ਹਰੀਵੰਸ਼ਰਾਏ ਬੱਚਨ ਦੀਆਂ ਕਵਿਤਾਵਾਂ ਨੂੰ ਅਕਸਰ ਪੜ੍ਹਦੇ ਤੇ ਨਵੇਂ ਸਿਰੇ ਤੋਂ ਰਿਕਾਰਡ ਕਰਦੇ ਹਨ। ਇਸ ਨਾਲ ਸਬੰਧਤ ਉਨ੍ਹਾਂ ਨੇ ਟਵਿੱਟਰ 'ਤੇ ਕਈ ਵਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

harivansh rai bachan image from twitter

ਹਰਿਵੰਸ਼ ਰਾਏ ਬੱਚਨ ਹਿੰਦੀ ਭਾਸ਼ਾ ਦੇ ਮਸ਼ਹੂਰ ਸਾਹਿਤਕਾਰ ਤੇ ਕਵੀ ਸਨ। ਉਨ੍ਹਾਂ ਨੂੰ ਭਾਸ਼ਾ ਦਾ ਚੰਗਾ ਗਿਆਨ ਸੀ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਹਿੰਦੀ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੂੰ ਸਾਲ 1968 ਦੇ ਵਿੱਚ ਸਾਹਿਤ ਅਕਾਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।ਸਾਲ 1976 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ।

You may also like