
ਫ਼ਿਲਮ 'ਸ਼ੇਰ ਬੱਗਾ' (Sher bagga) ਦੇ ਇੱਕ ਤੋਂ ਬਾਅਦ ਇੱਕ ਗੀਤ (Song) ਰਿਲੀਜ ਹੋ ਰਹੇ ਹਨ । ਐਮੀ ਵਿਰਕ (Ammy Virk) ਅਤੇ ਸੋਨਮ ਬਾਜਵਾ (Sonam Bajwa) ਦੀ ਇਸ ਫ਼ਿਲਮ ਦਾ ਇੱਕ ਹੋਰ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਇਸ ਗੀਤ ਨੂੰ ਵਿਕਾਸ ਮਾਨ ਨੇ ਗਾਇਆ ਹੈ ਜਦੋਂਕਿ ਗੀਤ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਹਨ ਅਤੇ ਮਿਊਜਿਕ ਸੰਨੀ ਵਿਕ ਨੇ ਦਿੱਤਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ
ਇਹ ਗੀਤ ਸੈਡ ਸੌਂਗ ਹੈ । ਜਿਸ ‘ਚ ਦੋ ਦਿਲਾਂ ਦੇ ਟੁੱਟਣ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ।ਇਸ ਗੀਤ ਨੂੰ ਸੋਨਮ ਬਾਜਵਾ ਅਤੇ ਐਮੀ ਵਿਰਕ ‘ਤੇ ਫ਼ਿਲਮਾਇਆ ਗਿਆ ਹੈ ।ਇਹ ਫ਼ਿਲਮ 24 ਜੂਨ ਨੂੰ ਰਿਲੀਜ ਹੋਵੇਗੀ । ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਰਿਲੀਜ ਡੇਟ ਨੂੰ ਐਮੀ ਵਿਰਕ ਵੱਲੋਂ ਸਿੱਧੂ ਮੂਸੇਵਾਲਾ ਦੇ ਦਿਹਾਂਤ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ।

ਹੋਰ ਪੜ੍ਹੋ : ਕੀ ਐਮੀ ਵਿਰਕ ਨੂੰ ਮਿਲ ਗਈ ਉਸ ਦੇ ਸੁਫ਼ਨਿਆਂ ਦੀ ਰਾਣੀ? ਖ਼ੂਬਸੂਰਤ ਤਸਵੀਰ ਕੀਤੀ ਸਾਂਝੀ
ਇਹ ਫ਼ਿਲਮ ਪਹਿਲਾਂ ਦਸ ਜੂਨ ਨੂੰ ਰਿਲੀਜ ਹੋਣੀ ਸੀ । ਇਸ ਫ਼ਿਲਮ ਨੂੰ ਲਿਖਿਆ ਹੈ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ ।ਦਿਲਜੀਤ ਥਿੰਦ ਤੇ ਐਮੀ ਵਿਰਕ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । ਦੱਸ ਦਈਏ ਇਸ ਤੋਂ ਪਹਿਲਾਂ ਐਮੀ ਵਿਰਕ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਖੂਬ ਵਾਹ ਵਾਹੀ ਖੱਟ ਚੁੱਕੇ ਹਨ।

ਦਰਸ਼ਕਾਂ ਨੂੰ ਦੋਵਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜਾਰ ਹੈ । ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦੀ ਹੈ । ਇਹ ਤਾਂ ਫ਼ਿਲਮ ਦੇ ਰਿਲੀਜ ਤੋਂ ਬਾਅਦ ਹੀ ਪਤਾ ਲੱਗ ਪਾਏਗਾ ।ਫ਼ਿਲਹਾਲ ਤਾਂ ਦਰਸ਼ਕ ਇਸ ਦੇ ਗੀਤਾਂ ਦਾ ਅਨੰਦ ਉਠਾ ਰਹੇ ਹਨ ।