Trending:
ਅਮਨਿੰਦਰ ਬੁੱਗਾ ਆਪਣੇ ਨਵੇਂ ਗੀਤ ਨਾਲ ਹੋਣਗੇ ਹਾਜ਼ਰ, ਗੀਤ ਦਾ ਪੋਸਟਰ ਕੀਤਾ ਸਾਂਝਾ
ਸਤਵਿੰਦਰ ਬੁੱਗਾ ਦੇ ਪੁੱਤਰ ਅਮਨਿੰਦਰ ਬੁੱਗਾ ਵੀ ਗਾਇਕੀ ਦੇ ਖੇ ਤਰ ‘ਚ ਮੱਲਾਂ ਮਾਰ ਰਹੇ ਹਨ । ਅਮਨਿੰਦਰ ਬੁੱਗਾ ਦੇ ਨਵੇਂ ਗੀਤ ਦਾ ਫਸਟ ਲੁੱਕ ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਗਾਣੇ ਦੇ ਫਸਟ ਲੁੱਕ ਨੂੰ ਸਾਂਝਾ ਕਰਦੇ ਹੋਏ ਸਤਵਿੰਦਰ ਬੁੱਗਾ ਨੇ ਲਿਖਿਆ ਕਿ ‘ਲਓ ਜੀ ਮੇਰੇ ਪੁੱਤਰ ਅਮਨਿੰਦਰ ਬੁੱਗਾ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਦੱਬ ਕੇ ਕਰੋ ਸ਼ੇਅਰ, ਗੀਤ 20 ਅਪ੍ਰੈਲ ਨੂੰ ਰਿਲੀਜ਼ ਹੋਵੇਗਾ’ ।
Image From Satwinder Bugga's Instagram
ਹੋਰ ਪੜ੍ਹੋ : ਟੈਕਸੀ ਡਰਾਈਵਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਕੌਰ ਨਿਊਜ਼ੀਲੈਂਡ ’ਚ ਬਣੀ ਪੁਲਿਸ ਅਫ਼ਸਰ
Image From Amninder Bugga's Instagram
ਸਤਵਿਂੰਦਰ ਬੁੱਗਾ ਵੱਲੋਂ ਸ਼ੇਅਰ ਕੀਤੇ ਗਏ ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੀ ਫੀਚਰਿੰਗ ‘ਚ ਬੰਟੀ ਬੈਂਸ ਅਤੇ ਤੰਨੂ ਨਜ਼ਰ ਆਉਣਗੇ।
Image From Satwinder Bugga song poster
ਗੀਤ ਦੇ ਬੋਲ ਵੀ ਬੰਟੀ ਬੈਂਸ ਨੇ ਹੀ ਲਿਖੇ ਹਨ । ਮਿਊਜ਼ਿਕ ਚੇਤ ਸਿੰਘ ਦਾ ਹੋਵੇਗਾ । ਇਸ ਗੀਤ ਦਾ ਇੰਤਜ਼ਾਰ ਅਮਨਿੰਦਰ ਬੁੱਗਾ ਦੇ ਨਾਲ-ਨਾਲ ਸਤਵਿੰਦਰ ਬੁੱਗਾ ਨੂੰ ਵੀ ਹੈ ।
View this post on Instagram
ਦੱਸ ਦਈਏ ਕਿ ਸਤਵਿੰਦਰ ਬੁੱਗਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪੁੱੱਤਰ ਵੀ ਪੰਜਾਬੀ ਇੰਡਸਟਰੀ ‘ਚ ਇਸ ਗੀਤ ਦੇ ਨਾਲ ਆਪਣੀ ਮੌਜੂਦਗੀ ਦਰਜ ਕਰਵਾਉੇਣ ਜਾ ਰਿਹਾ ਹੈ ।