ਅਦਾਕਾਰ ਰਣਜੀਤ ਦਾ ਹੈ ਅੱਜ ਜਨਮ ਦਿਨ, ਇਸ ਵਜ੍ਹਾ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਬਾਹਰ
ਅਦਾਕਾਰ ਰਣਜੀਤ 12 ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ । ਰਣਜੀਤ ਨੇ ਪਰਦੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਉਹਨਾਂ ਨੇ ਫ਼ਿਲਮਾਂ ਵਿੱਚ ਵੱਖਰਾ ਰੋਲ ਅਦਾ ਕੀਤਾ ਸੀ । ਰਣਜੀਤ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ । ਉਹਨਾਂ ਨੂੰ ਵਿਲੇਨ ਦੇ ਰੋਲ ਲਈ ਜਾਣਿਆ ਜਾਣ ਲੱਗਾ । ਰਣਜੀਤ ਨੇ ਫ਼ਿਲਮਾਂ ਵਿੱਚ 300 ਤੋਂ ਜ਼ਿਆਦਾ ਰੇਪ ਸੀਨ ਕੀਤੇ ।

ਹੋਰ ਪੜ੍ਹੋ :
ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਨੇਹਾ ਕੱਕੜ ਤੋਂ ਮਾਫੀ ਮੰਗਣ ਦਾ ਵੀਡੀਓ ਵਾਇਰਲ
ਅਦਾਕਾਰਾ ਜਾਹਨਵੀ ਕਪੂਰ ਨੇ ਪਿਤਾ ਦੇ ਜਨਮ ਦਿਨ ‘ਤੇ ਅਣਦੇਖੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੀਤਾ ਵਿਸ਼

ਰੇਪ ਸੀਨ ਕਰਕੇ ਇੱਕ ਵਾਰ ਰਣਜੀਤ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ । ਰਣਜੀਤ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਬਹੁਤ ਹੀ ਰੂੜੀਵਾਦੀ ਸੀ । ਜਦੋਂ ਉਹਨਾਂ ਨੇ ਫ਼ਿਲਮ ‘ਸ਼ਰਮੀਲੀ’ ਵਿੱਚ ਹੀਰੋਇਨ ਨਾਲ ਰੇਪ ਸੀਨ ਕੀਤਾ ਤਾਂ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ।

ਤੁਹਾਨੂੰ ਦੱਸ ਦਿੰਦੇ ਹਾ ਕਿ ਰਣਜੀਤ ਨੂੰ ਫ਼ਿਲਮ ‘ਸ਼ਰਮੀਲੀ’ ਤੋਂ ਹੀ ਪਹਿਚਾਣ ਮਿਲੀ ਸੀ । ਉਹ 70 ਤੇ 80 ਦੇ ਦਹਾਕੇ ਵਿੱਚ ਲੀਡਿੰਗ ਵਿਲੇਨ ਸਨ । ਉਹਨਾਂ ਦੀ ਪਾਪੂਲਰ ਫ਼ਿਲਮਾਂ ਰੇਸ਼ਮਾ ਔਰ ਸ਼ੇਰਾ, ਸਾਵਣ ਭਾਦੋਂ, ਦੇਸ਼ ਧਦਰੋਹੀ, ਜਾਲਿਮ, ਕੁਰਬਾਨੀ, ਜਾਨ ਕੀ ਕਸਮ, ਹਲਚਲ, ਸ਼ਰਾਬੀ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਹਨ।