'ਕੱਚੇ ਬਦਾਮ' ਤੋਂ ਬਾਅਦ ਨਿੰਬੂ ਸੋਡਾ ਵੇਚਣ ਵਾਲੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur April 8th 2022 04:42 PM

ਇੰਟਰਨੈੱਟ ਕਰਕੇ ਸੋਸ਼ਲ ਮੀਡੀਆ ਉੱਤੇ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਵੀਡੀਓਜ਼ ਕਰਕੇ ਕਈ ਆਮ ਲੋਕ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ। ਅਜਿਹਾ ਹੀ ਕੁਝ ਰਾਨੂ ਮੰਡਲ ਨਾਲ ਹੋਇਆ, ਜਿਸ ਦੀ ਆਵਾਜ਼ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ 'ਕੱਚਾ ਬਦਾਮ' ਫੇਮ ਭੁਵਨ ਬਦਿਆਕਰ ਨਾਲ ਹੋਇਆ। ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਨਿੰਬੂ ਸੋਡਾ ਵੇਚਣ ਵਾਲੇ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਉਹ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਨਿੰਬੂ ਸੋਡਾ ਵੇਚਦਾ ਹੈ।

ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਦਿਲ ਗਾਉਂਦਾ ਫ਼ਿਰਦਾ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

viral video of lemon soda seller

ਹੁਣ ਜਦੋਂ ਨਿੰਬੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਤਾਂ ਨਿੰਬੂ ਸੋਡਾ ਵੇਚਣ ਵਾਲੇ ਵਿਅਕਤੀ ਦੀ ਇੱਕ ਬਹੁਤ ਹੀ ਮਜ਼ਾਕੀਆ ਵੀਡੀਓ ਸਾਹਮਣੇ ਆਈ ਹੈ। ਨਿੰਬੂ ਸੋਡਾ ਵੇਚਣ ਦੀ ਉਸਦੀ ਸ਼ੈਲੀ ਬਹੁਤ ਅਦਭੁਤ ਅਤੇ ਵਿਲੱਖਣ ਹੈ। ਇਸ ਵੀਡੀਓ 'ਚ ਵਿਅਕਤੀ ਨਿੰਬੂ ਸੋਡੇ ਦੀ ਰੇਹੜੀ 'ਤੇ ਹੈ ਅਤੇ ਗਾਣਾ ਗਾ ਕੇ ਦੱਸ ਰਿਹਾ ਹੈ ਅਤੇ ਨਿੰਬੂ ਸੋਡਾ ਤਿਆਰ ਕਰ ਰਿਹਾ ਹੈ। ਇਸ ਤਰ੍ਹਾਂ ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਜਿਸ ਇੰਸਟਾਗ੍ਰਾਮ ਪੇਜ 'ਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ਨੂੰ ਸੱਤ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਹੋਰ ਪੜ੍ਹੋ : ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ 'ਤੇ ਗੁਦਗਦੀ ਕਰਨ ਵਾਲਾ ਵੀਡੀਓ

ਇਸ ਤਰ੍ਹਾਂ ਇਹ ਨਿੰਬੂ ਸੋਡਾ ਵੇਚਣ ਵਾਲਾ ਵੀ ਕਾਫੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਇਸ ਵਿਅਕਤੀ ਦਾ ਇੱਕ ਵੀਡੀਓ ਤਿੰਨ ਸਾਲ ਪਹਿਲਾਂ ਵੀ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਵੀ ਉਹ ਆਪਣੇ ਸਟਾਈਲਿਸ਼ ਅੰਦਾਜ਼ 'ਚ ਲੈਮਨ ਸੋਡਾ ਵੇਚ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਹ ਵਿਅਕਤੀ ਪੰਜਾਬ ਦੇ ਰੂਪ ਨਗਰ ਦਾ ਰਹਿਣ ਵਾਲਾ ਹੈ। ਨਿੰਬੂ ਸੋਡਾ ਵੇਚਣ ਵਾਲੇ ਇਸ ਸ਼ਖਸ ਦੇ ਵੀਡੀਓ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਕਮੈਂਟਸ ਵੀ ਆ ਰਹੇ । ਹਰ ਇੱਕ ਨੂੰ ਇਸ ਵਿਅਕਤੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

 

 

View this post on Instagram

 

A post shared by Gourav Sagar (@13_gouravsagar05)

Related Post