
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਸ਼ੂਫੀ ਗਾਇਕ ਸਤਿੰਦਰ ਸਰਤਾਜ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਦਿਲ ਗਾਉਂਦਾ ਫ਼ਿਰਦਾ’ ਦਾ ਫਰਸਟ ਲੁੱਕ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਜ਼ਿਆਦਾ ਉਤਸੁਕ ਨੇ, ਇਸ ਨਵੇਂ ਗੀਤ ਨੂੰ ਲੈ ਕੇ।
ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਰੋਮਾਂਟਿਕ ਗੀਤ ‘Pent Straight’ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਪੋਸਟਰ ਸਾਂਝਾ ਕਰਕੇ ਦੱਸਿਆ ਹੈ ਕਿ ਦਿਲ ਗਾਉਂਦਾ ਫ਼ਿਰਦਾ 12 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਦੱਸ ਦਈਏ ਇਸ ਗੀਤ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਲਿਖੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਹੈ। ਗਾਣੇ ਦੇ ਵੀਡੀਓ ਸੰਦੀਪ ਸ਼ਰਮਾ ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ਉਡਾਰੀਆਂ, ਮਾਸੂਮੀਅਤ, ਮਤਵਾਲੀਏ, ਕਮਾਲ ਹੋ ਗਿਆ, ਵਰਗੇ ਕਈ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਬਹੁਤ ਜਲਦ ਉਹ ਨੀਰੂ ਬਾਜਵਾ ਦੇ ਨਾਲ ਕਲੀ ਜੋਟਾ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਹਰ ਇੱਕ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ ਹੈ। ਜਿਸ ਕਰਕੇ ਉਨ੍ਹਾਂ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ।
View this post on Instagram