ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

Written by  Lajwinder kaur   |  April 07th 2022 11:52 AM  |  Updated: April 07th 2022 12:03 PM

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

ਬਾਲੀਵੁੱਡ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਖਬਰਾਂ ਦੇ ਅਨੁਸਾਰ ਇਹ ਜੋੜਾ 17 ਅਪ੍ਰੈਲ ਨੂੰ ਆਰਕੇ ਹਾਊਸ 'ਚ ਵਿਆਹ ਰਚਾਉਣਾ ਜਾ ਰਹੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਰੋਜ਼ਾਨਾ ਹੀ ਨਵੀਆਂ ਅਪਟੇਡ ਸਾਹਮਣੇ ਆ ਰਹੀਆਂ ਹਨ।

ਹੋਰ ਪੜ੍ਹੋ : ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ

ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੇ ਮਹਿਮਾਨ, ਵਿਆਹ ਦੀਆਂ ਰਸਮਾਂ ਅਤੇ ਵਿਆਹ ਦਾ ਸਥਾਨ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਨ੍ਹਾਂ ਖਬਰਾਂ ਵਿਚਾਲੇ ਮਰਹੂਮ ਐਕਟਰ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਵਿਆਹ ਦਾ ਰਿਸੈਪਸ਼ਨ ਕਾਰਡ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Rishi Kapoor-Neetu Singh's Wedding Reception Card Viral on Social Media image source instagram

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਜੋੜੇ ਦੇ ਵਿਆਹ ਨੂੰ ਲੈ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਦੂਜੇ ਪਾਸੇ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਵਿਆਹ ਦਾ ਰਿਸੈਪਸ਼ਨ ਕਾਰਡ ਸਾਹਮਣੇ ਆਉਣ ਤੋਂ ਬਾਅਦ ਇਕ ਖਾਸ ਗੱਲ ਸਮਝ ਆਈ ਹੈ।

ਹੋਰ ਪੜ੍ਹੋ : ਬੇਟੇ ਸਿਕੰਦਰ ਦੀ ਗੋਦੀ 'ਚ ਬੈਠੀ ਨਜ਼ਰ ਆਈ ਕਿਰਨ ਖੇਰ, ਮਾਂ-ਪੁੱਤ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Alia-Bhatt-and-Ranbir-Kapoor-3 image source instagram

ਖਬਰਾਂ ਮੁਤਾਬਕ ਰਣਬੀਰ ਅਤੇ ਆਲੀਆ 17 ਅਪ੍ਰੈਲ ਨੂੰ ਚੇਂਬੂਰ ਦੇ ਆਰਕੇ ਹਾਊਸ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇੱਥੇ ਹੀ ਰਿਸ਼ੀ ਕਪੂਰ ਨੇ ਨੀਤੂ ਕਪੂਰ ਦੇ ਵਿਆਹ ਤੋਂ ਬਾਅਦ ਵਾਲੀ ਪਾਰਟੀ ਕੀਤੀ ਗਈ ਸੀ। ਰਿਸੈਪਸ਼ਨ ਕਾਰਡ 'ਚ ਲੋਗੋ ਦਿਖਾਈ ਦੇ ਰਿਹਾ ਹੈ, ਜਿਸ 'ਚ ਆਰ.ਕੇ. ਸ਼ਾਇਦ ਇਹੀ ਵਜ੍ਹਾ ਹੈ ਕਿ ਰਣਬੀਰ ਕਪੂਰ ਨੇ ਇੱਥੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਉਨ੍ਹਾਂ ਨੂੰ ਇਸ ਖ਼ਾਸ ਮੌਕੇ ਤੇ ਆਪਣੇ ਪਿਤਾ ਦੇ ਨਾਲ ਹੋਣ ਦਾ ਅਨੁਭਵ ਮਹਿਸੂਸ ਹੋਵੇਗਾ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network