ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ 'ਤੇ ਗੁਦਗਦੀ ਕਰਨ ਵਾਲਾ ਵੀਡੀਓ
ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ 'ਤੇ ਗੁਦਗਦੀ ਕਰਨ ਵਾਲਾ ਵੀਡੀਓ
ਰਾਮ ਗੋਪਾਲ ਵਰਮਾ ਨੇ ਫ਼ਿਲਮ RRR ਦੀ ਟੀਮ ਦਾ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਸਟੇਜ 'ਤੇ ਅਜਿਹੀਆਂ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਛੋਟੇ ਬੱਚੇ ਇੱਕ ਦੂਜੇ ਨੂੰ ਹਸਾਉਣ ਤੇ ਤੰਗ ਕਰਨ ਲਈ ਕਰਦੇ ਹਨ । ਜੂਨੀਅਰ ਐਨਟੀਆਰ ਅਤੇ ਰਾਮ ਚਰਨ ਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਮ ਗੋਪਾਲ ਵਰਮਾ ਨੇ ਲਿਖਿਆ, ਖਤਰਨਾਕ 2.0 ਅਤੇ ਹੈਰਾਨੀਜਨਕ ਇਮੋਜੀ ਨਾਲ ਪੋਸਟ ਕੀਤੇ ਹਨ। ਰਾਮ ਗੋਪਾਲ ਵਰਮਾ ਦੀ ਫ਼ਿਲਮ ਡੇਂਜਰਸ 8 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਕੁਝ ਸਿਨੇਮਾ ਘਰਾਂ ਨੇ ਇਸ ਨੂੰ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਇੱਕ ਲੈਸਬੀਅਨ ਥ੍ਰਿਲਰ ਕਹਾਣੀ ਹੈ। ਇਸ ਵਿੱਚ ਬਹੁਤ ਬੋਲਡ ਸੀਨ ਹਨ।
ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਰਾਮ ਗੋਪਾਲ ਵਰਮਾ ਦੇ ਟਵੀਟ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਫਿਲਮ ਆਰਆਰਆਰ ਦੇ ਪ੍ਰਮੋਸ਼ਨ ਸਮਾਗਮਾਂ ਵਿੱਚ ਹਨ। ਇਸ ਦੌਰਾਨ ਦੋਵੇਂ ਕੈਮਰੇ ਤੋਂ ਬਚ ਕੇ ਇੱਕ ਦੂਜੇ ਨੂੰ ਮਸਤੀ ਦੇ ਨਾਲ ਤੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਇੱਕ ਦੂਜੇ ਨੂੰ ਗੁਦਗੁਦਾਉਂਦੇ ਨਜ਼ਰ ਆ ਰਹੇ ਹਨ। ਕਲਿੱਪ ਵਿੱਚ, ਆਮਿਰ ਖ਼ਾਨ ਤੇ ਐੱਸਐੱਸ ਰਾਜਾਮੌਲੀ ਵੀ ਜੂਨੀਅਰ ਐਨਟੀਆਰ ਨੂੰ ਗੁਦਗਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਜੂਨੀਅਰ ਐਨਟੀਆਰ ਅਤੇ ਰਾਮ ਚਰਨ ਫ਼ਿਲਮ ਆਰਆਰਆਰ ਏਨੀਂ ਦਿਨੀਂ ਸਿਨੇਮਾ ਘਰਾਂ ਚ ਖੂਬ ਧੂਮ ਮਚਾ ਰਹੀ ਹੈ। ਜੂਨੀਅਰ ਐਨਟੀਆਰ, ਰਾਮਚਰਨ, ਆਲੀਆ ਭੱਟ ਅਤੇ ਅਜੇ ਦੇਵਗਨ ਸਟਾਰਰ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਹਿੰਦੀ, ਤੇਲਗੂ, ਮਲਿਆਲਮ, ਤਾਮਿਲ ਅਤੇ ਕੰਨੜ ਵਿੱਚ ਰਿਲੀਜ਼ ਹੋਈ ਸੀ। ਪਰ ਏਨੀਂ ਦਿਨੀਂ ਓਟੀਟੀ ਪਲੇਟਫਾਰਮ ਦਾ ਕਾਫੀ ਕ੍ਰੇਜ਼ ਹੈ ।
DANGEROUS 2.0 ??? pic.twitter.com/Hy2Q6epTPl
— Ram Gopal Varma (@RGVzoomin) April 6, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
