ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 07th 2022 02:26 PM |  Updated: April 07th 2022 02:26 PM

ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਗਾਇਕ ਕੁਲਬੀਰ ਝਿੰਜਰ ਦੇ ਨਾਲ ਮਿਲਕੇ ਗਾਇਆ ਹੈ। ਇਹ ਗੀਤ ਟੋਰ ਜੱਟਾਂ ਦੀ (Taur Jattan Di) ਟਾਈਟਲ ਹੇਠ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਤੇ ਗੁਰਲੇਜ ਅਖਤਰ ਦੇ ਨਵੇਂ ਚੱਕਵੇਂ ਗੀਤ ‘ਪੱਕੇ ਰੰਗ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

dilpreet dhillon image

ਇਸ ਗੀਤ ਦੇ ਬੋਲ Narinder Batth ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਦੋਵੇਂ ਗਾਇਕ ਮੁੰਡਿਆਂ ਦੇ ਸ਼ੌਕਾਂ ਦਾ ਗੱਲ ਕਰ ਰਹੇ ਹਨ।  ਗਾਣੇ ਦੇ ਵੀਡੀਓ ਨੂੰ YUG ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਦਿਲਪ੍ਰੀਤ ਤੇ ਕੁਲਬੀਰ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

inside image of dilpreet and kulbir jhinjar song

ਹੋਰ ਪੜ੍ਹੋ : ਗ੍ਰੈਮੀ 'ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ 'ਤੇ ਸਾਡਾ ਸੱਭਿਆਚਾਰ

ਜੇ ਗੱਲ ਕਰੀਏ ਦਿਲਪ੍ਰੀਤ ਢਿਲੋਂ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਉਧਰ ਕੁਲਬੀਰ ਝਿੰਜਰ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ‘ਦਿਲ ਦੇ ਨੇੜੇ’, ਪੰਜਾਬ, ਗੇੜੀ, ਚੋਰੀ ਚੋਰੀ, ਧਰਨਾ, ਦੁਨੀਆ, ਤੇਰੀ ਮੇਰੀ,ਵਰਗੇ ਕਈ ਗੀਤ ਦਿੱਤੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network