ਵਿਆਹ ਤੋਂ ਬਾਅਦ ਕੰਮ 'ਤੇ ਪਰਤੇਗੀ ਆਲੀਆ ਭੱਟ, ਰਾਜਸਥਾਨ 'ਚ ਕਰੇਗੀ ਇਸ ਫ਼ਿਲਮ ਦੀ ਸ਼ੂਟਿੰਗ
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਇਕ ਹਫਤਾ ਵੀ ਨਹੀਂ ਹੋਇਆ ਹੈ। ਬੀ-ਟਾਊਨ ਦੇ ਇਸ ਮਸ਼ਹੂਰ ਵਿਆਹ ਨੇ ਕਾਫੀ ਸੁਰਖੀਆਂ ਬਟੋਰੀਆਂ ਅਤੇ ਹੁਣ ਤੱਕ ਇਸ ਜੋੜੇ ਦੇ ਵਿਆਹ ਦੀਆਂ ਅੰਦਰੂਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਹ ਵਾਹੀ ਲੁੱਟ ਰਹੀਆਂ ਹਨ। ਦੱਸ ਦਈਏ ਵਿਆਹ 'ਚ ਪਰਿਵਾਰ ਦੇ ਨਾਲ-ਨਾਲ ਕੁਝ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ। ਰਣਬੀਰ ਕਪੂਰ ਨੂੰ ਵਿਆਹ ਤੋਂ ਦੋ ਦਿਨ ਬਾਅਦ ਹੀ ਕੰਮ 'ਤੇ ਪਰਤਦੇ ਦੇਖਿਆ ਗਿਆ। ਹੁਣ ਖਬਰ ਆ ਰਹੀ ਹੈ ਕਿ ਕਪੂਰ ਪਰਿਵਾਰ ਦੀ ਨਵੀਂ ਨਵੇਲੀ ਦੁਲਹਨ ਵੀ ਜਲਦ ਹੀ ਕੰਮ 'ਤੇ ਵਾਪਸੀ ਕਰੇਗੀ।
ਹੋਰ ਪੜ੍ਹੋ : ਗੁਰਮੀਤ ਤੇ ਦੇਬੀਨਾ ਨੇ ਸਾਂਝੀ ਕੀਤੀ ਆਪਣੀ ਨਵਜੰਮੀ ਧੀ ਦੀ ਪਿਆਰੀ ਤਸਵੀਰ ਤੇ ਨਾਲ ਕੀਤਾ ਧੀ ਦੇ ਨਾਮ ਦਾ ਖੁਲਾਸਾ

ਵਿਆਹ ਤੋਂ ਪਹਿਲਾਂ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਸ਼ੂਟਿੰਗ ਕਰ ਰਹੀ ਸੀ। ਇਸ ਫ਼ਿਲਮ ਦੇ ਕਈ ਹਿੱਸਿਆਂ ਦੀ ਸ਼ੂਟਿੰਗ ਹੋਣੀ ਬਾਕੀ ਹੈ। ਮੀਡੀਆ ਰਿਪੋਰਟ ਮੁਤਾਬਕ ਰਣਵੀਰ ਸਿੰਘ ਸਟਾਰਰ ਫ਼ਿਲਮ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਜੈਸਲਮੇਰ 'ਚ ਹੋਣ ਜਾ ਰਹੀ ਹੈ। ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਇਹ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ ਅਗਲੇ ਸਾਲ ਫਰਵਰੀ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵਿੱਚ ਜਯਾ ਬੱਚਨ, ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵਰਗੇ ਦਿੱਗਜ ਸਿਤਾਰੇ ਵੀ ਹਨ। ਇਸ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਕਰ ਰਹੇ ਹਨ।

ਹੋਰ ਪੜ੍ਹੋ : ਸਾਹਮਣੇ ਆਈ ਰਣਬੀਰ-ਆਲੀਆ ਦੀ ਪੋਸਟ ਵੈਡਿੰਗ ਪਾਰਟੀ ਦੀ ਪਹਿਲੀ ਤਸਵੀਰ, ਕਰਿਸ਼ਮਾ ਕਪੂਰ ਨੇ ਭਰਾ-ਭਾਬੀ ਲਈ ਲਿਖਿਆ ਖ਼ਾਸ ਸੁਨੇਹਾ
ਵਿਆਹ ਤੋਂ ਦੋ ਦਿਨ ਬਾਅਦ ਕੰਮ 'ਤੇ ਪਰਤੇ ਰਣਬੀਰ ਕਪੂਰ ਦੀਆਂ ਤਾਜ਼ਾ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਹਨ। ਹਾਲ ਹੀ ਰਣਬੀਰ ਕਪੂਰ ਨੂੰ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਦੇਖਿਆ ਗਿਆ। ਖਬਰਾਂ ਆਈਆਂ ਹਨ ਕਿ ਰਣਬੀਰ ਇੱਥੇ ਆਪਣੀ ਇੱਕ ਫ਼ਿਲਮ ਦੇ ਲੁੱਕ ਟੈਸਟ ਲਈ ਆਏ ਹੋਏ ਸਨ। ਫਿਲਹਾਲ, ਇਹ ਸਪੱਸ਼ਟ ਨਹੀਂ ਹੋਇਆ ਕਿ ਬੀ ਟਾਊਨ ਦਾ ਇਹ ਪਿਆਰ ਜੋੜਾ ਹਨੀਮੂਨ ਲਈ ਕਿੱਥੇ ਜਾਣਗੇ ਜਾਂ ਨਹੀਂ।