ਗੁਰਮੀਤ ਤੇ ਦੇਬੀਨਾ ਨੇ ਸਾਂਝੀ ਕੀਤੀ ਆਪਣੀ ਨਵਜੰਮੀ ਧੀ ਦੀ ਪਿਆਰੀ ਤਸਵੀਰ ਤੇ ਨਾਲ ਕੀਤਾ ਧੀ ਦੇ ਨਾਮ ਦਾ ਖੁਲਾਸਾ

written by Lajwinder kaur | April 17, 2022

ਟੀਵੀ ਜਗਤ ਦਾ ਪਿਆਰਾ ਜਿਹਾ ਕਪਲ ਦੇਬੀਨਾ ਤੇ ਗੁਰਮੀਤ ਜੋ ਕਿ ਕੁਝ ਦਿਨ ਪਹਿਲਾਂ ਹੀ ਮੰਮੀ-ਪਾਪਾ ਬਣੇ ਨੇ। ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਨੇ ਆਖਿਰਕਾਰ ਆਪਣੀ ਬੇਟੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗੁਰਮੀਤ ਅਤੇ ਦੇਬੀਨਾ ਹਾਲ ਹੀ 'ਚ ਮਾਤਾ-ਪਿਤਾ ਬਣੇ ਹਨ ਅਤੇ ਉਦੋਂ ਤੋਂ ਹੀ ਦੋਵੇਂ ਆਪਣੀ ਬੇਟੀ ਦੇ ਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਹੁਣ ਗੁਰਮੀਤ ਅਤੇ ਦੇਬੀਨਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦਾ ਨਾਂ ਦੱਸਿਆ ਹੈ। 3 ਅਪ੍ਰੈਲ ਨੂੰ ਜਨਮੀ ਗੁਰਮੀਤ-ਦੇਬੀਨਾ ਦੀ ਲਾਡਲੀ ਬੇਟੀ ਦਾ ਨਾਂ ਲਿਆਨਾ (Lianna) ਰੱਖਿਆ ਗਿਆ ਹੈ।

debina and gurmeet choudhary baby girl

ਹੋਰ ਪੜ੍ਹੋ : ਸਾਹਮਣੇ ਆਈ ਰਣਬੀਰ-ਆਲੀਆ ਦੀ ਪੋਸਟ ਵੈਡਿੰਗ ਪਾਰਟੀ ਦੀ ਪਹਿਲੀ ਤਸਵੀਰ, ਕਰਿਸ਼ਮਾ ਕਪੂਰ ਨੇ ਭਰਾ-ਭਾਬੀ ਲਈ ਲਿਖਿਆ ਖ਼ਾਸ ਸੁਨੇਹਾ

ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ  ਨੇ ਪ੍ਰਸ਼ੰਸਕਾਂ ਨੂੰ ਬੱਚੀ ਦਾ ਨਾਂ ਦੱਸਿਆ ਤੇ ਨਾਲ ਹੀ ਲਿਆਨਾ ਦੀ ਕਿਊਟ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਲਿਖਿਆ, 'ਹੈਲੋ ਦੋਸਤੋ, ਅਸੀਂ ਆਪਣੀ ਬੇਟੀ ਦਾ ਨਾਂ ਲਿਆਨਾ ਰੱਖਿਆ ਹੈ। ਇੰਸਟਾਗ੍ਰਾਮ 'ਤੇ ਸਾਡੀ ਪਿਆਰੀ ਬੱਚੀ ਦਾ ਸੁਆਗਤ ਹੈ। ਦੇਬੀਨਾ ਨੇ ਆਪਣੀ ਬੇਟੀ ਦੇ ਨਾਂ 'ਤੇ ਇੱਕ ਇੰਸਟਾਗ੍ਰਾਮ ਅਕਾਊਂਟ ਵੀ ਬਣਾਇਆ ਹੈ, ਜਿਸ 'ਤੇ ਪ੍ਰਸ਼ੰਸਕਾਂ ਨੂੰ ਉਸ ਦੀ ਬੇਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਮਿਲਦੀਆਂ ਰਹਿਣਗੀਆਂ।

Debina-and-Gurmeet-4

ਹੋਰ ਪੜ੍ਹੋ : ਕਾਨਪੁਰ ਟ੍ਰੈਫਿਕ ਪੁਲਸ ਨੇ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਵਰੁਣ ਧਵਨ ਦਾ ਕੱਟਿਆ ਚਲਾਨ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਦੇਬੀਨਾ ਨੇ ਬੱਚੀ ਦੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਤੋਂ ਸੁਝਾਅ ਮੰਗੇ ਸਨ। ਦੇਬੀਨਾ ਨੇ ਦੱਸਿਆ ਸੀ ਕਿ ਬੱਚੀ ਦਾ ਨਾਂ ਐੱਲ ਅੱਖਰ ਨਾਲ ਰੱਖਿਆ ਜਾਣਾ ਹੈ। ਦੇਬੀਨਾ ਨੇ ਇੱਕ ਬਲਾਗ ਸਾਂਝਾ ਕੀਤਾ ਸੀ ਜਿਸ ਚ ਉਨ੍ਹਾਂ ਨੇ ਬੇਟੀ ਦੇ ਜਨਮ ਤੋਂ ਲੈ ਕੇ ਘਰ ਵਾਪਸੀ ਤੱਕ ਦੇ ਪਲਾਂ ਨੂੰ ਦਿਖਾਇਆ ਸੀ। ਇਸੇ ਵੀਡੀਓ 'ਚ ਦੇਬੀਨਾ ਨੇ ਗੁਰਮੀਤ ਨਾਲ ਮਿਲ ਕੇ ਆਪਣੀਆਂ ਉਂਗਲਾਂ ਨਾਲ ਐੱਲ ਸ਼ੇਪ ਬਣਾਇਆ ਸੀ।

 

 

View this post on Instagram

 

A post shared by Debina Bonnerjee (@debinabon)

You may also like