
ਹਾਲ ਹੀ 'ਚ ਕਾਨਪੁਰ ਦੀ ਟ੍ਰੈਫਿਕ ਪੁਲਸ ਨੇ ਵਰੁਣ ਧਵਨ ਦਾ ਚਲਾਨ ਕੱਟਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪੁਲਸ ਵਰੁਣ ਦਾ ਬਿਨਾਂ ਹੈਲਮੇਟ ਬਾਈਕ ਚਲਾਉਣ 'ਤੇ ਚਲਾਨ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਾ ਇਸ ਸਮੇਂ ਕਾਨਪੁਰ ਵਿੱਚ ਆਪਣੀ ਆਉਣ ਵਾਲੀ ਫਿਲਮ Bawaal ਦੀ ਸ਼ੂਟਿੰਗ ਕਰ ਰਹੇ ਹਨ।
ਹੋਰ ਪੜ੍ਹੋ : Alia-Ranbir marriage reception: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਕਾਨਪੁਰ ਦੀਆਂ ਗਲੀਆਂ 'ਚ ਵਰੁਣ ਨੂੰ ਬਾਈਕ ਚਲਾਉਂਦੇ ਦੇਖ ਪ੍ਰਸ਼ੰਸਕ ਹੈਰਾਨ ਰਹਿ ਗਏ। ਬਾਈਕ ਸਵਾਰ ਐਕਟਰ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਵਰੁਣ ਨੇ ਸ਼ਹਿਰ 'ਚ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਵੀ ਦਿੱਤੇ। ਹਾਲਾਂਕਿ ਅਭਿਨੇਤਾ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਂਦੇ ਦੇਖ ਕੇ ਕਾਨਪੁਰ ਦੀ ਟ੍ਰੈਫਿਕ ਪੁਲਸ ਨੇ ਉਸ ਦਾ ਚਲਾਨ ਕਰ ਦਿੱਤਾ। ਖਬਰਾਂ ਮੁਤਾਬਕ ਵਰੁਣ ਦੀ ਬਾਈਕ ਦੀ ਨੰਬਰ ਪਲੇਟ ਵੀ ਟ੍ਰੈਫਿਕ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਹੀਂ ਸੀ।

ਵਰੁਣ ਧਵਨ ਇਨ੍ਹੀਂ ਦਿਨੀਂ ਕਾਨਪੁਰ 'ਚ ਆਪਣੀ ਆਉਣ ਵਾਲੀ ਫਿਲਮ ਬਾਵਲ ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਸਾਜਿਦ ਨਾਡਿਆਡਵਾਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਫਿਲਮ ਦੀ ਸ਼ੂਟਿੰਗ ਲੋਕੇਸ਼ਨ ਕਾਨਪੁਰ ਵਿੱਚ ਤੈਅ ਕੀਤੀ ਸੀ। ਫਿਲਮ 'ਚ ਵਰੁਣ ਇੱਕ ਅਧਿਆਪਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਜਾਨਵੀ ਕਪੂਰ ਵੀ ਮੁੱਖ ਭੂਮਿਕਾ 'ਚ ਹੈ। ਫ਼ਿਲਮ Bawaal 7 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
View this post on Instagram