ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਕਪੂਰ ਪਰਿਵਾਰ ਇਸ ਸਮੇਂ ਆਪਣੀ ਨਵੀਂ ਵਿਆਹੀ ਨੂੰਹ ਆਲੀਆ ਭੱਟ ਨਾਲ ਖੂਬਸੂਰਤ ਪਲ ਬਿਤਾ ਰਹੇ ਹਨ। ਰਣਬੀਰ ਕਪੂਰ ਨੇ 14 ਅਪ੍ਰੈਲ ਨੂੰ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ 'ਚ ਆਲੀਆ ਭੱਟ ਨਾਲ ਵਿਆਹ ਕਰਵਾ ਲਿਆ ਹੈ। ਆਲੀਆ ਤੇ ਰਣਬੀਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ। ਪਰ ਇਸ ਦੌਰਾਨ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ। ਇਸ ਤਸਵੀਰ 'ਚ ਜਵਾਈ ਅਤੇ ਸਹੁਰੇ ਦਾ ਰਿਸ਼ਤੇ ਨੂੰ ਬਿਆਨ ਕਰਦੀ ਤਸਵੀਰ ਸਾਹਮਣੇ ਆਈ ਹੈ। ਜੀ ਹਾਂ ਗੱਲ ਕਰ ਰਹੇ ਹਾਂ ਰਣਬੀਰ ਕਪੂਰ ਅਤੇ ਪੂਜਾ ਭੱਟ ਦੇ ਪਿਤਾ ਮਹੇਸ਼ ਭੱਟ ਦੀ। ਇਹ ਤਸਵੀਰ ਆਲੀਆ ਦੀ ਵੱਡੀ ਭੈਣ ਯਾਨੀ ਅਦਾਕਾਰਾ ਪੂਜਾ ਭੱਟ ਨੇ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ

ਪੂਜਾ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖਾਸ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਰਣਬੀਰ ਕਪੂਰ ਅਤੇ ਮਹੇਸ਼ ਭੱਟ ਨਜ਼ਰ ਆ ਰਹੇ ਹਨ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਮਹੇਸ਼ ਰਣਬੀਰ ਨੂੰ ਜੱਫੀ ਪਾਈ ਹੋਈ ਹੈ। ਮਹੇਸ਼ ਆਪਣੇ ਜਵਾਈ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਰਣਬੀਰ ਨੇ ਵੀ ਬਹੁਤ ਪਿਆਰ ਨਾਲ ਆਪਣੇ ਸਹੁਰੇ ਨੂੰ ਜੱਫੀ ਪਾਈ ਹੋਈ ਹੈ। ਇਸ ਦੌਰਾਨ ਦੋਵੇਂ ਚਿੱਟੇ ਰੰਗ ਦੇ ਕੁੜਤੇ-ਪਜਾਮੇ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਸਾਫ ਦੇਖੀ ਜਾ ਸਕਦੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
image From instagram
ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ
ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਆਪਣੀ ਬੇਟੀ ਲਈ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਲਿਖੀ ਹੈ। ਆਲੀਆ ਅਤੇ ਰਣਬੀਰ ਦੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਸੋਨੀ ਨੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਬੇਟੀ ਗੁਆ ਦਿੰਦੇ ਹੋ ਤਾਂ ਤੁਹਾਨੂੰ ਬੇਟਾ ਮਿਲਦਾ ਹੈ। ਮੈਂ ਕਹਿੰਦਾ ਹਾਂ ਕਿ ਸਾਨੂੰ ਇੱਕ ਸ਼ਾਨਦਾਰ ਪੁੱਤਰ ਮਿਲਿਆ ਹੈ। ਇੱਕ ਪਿਆਰਾ ਪਰਿਵਾਰ.. ਮੇਰੀ ਪਿਆਰੀ ਸੋਹਣੀ ਬੱਚੀ ਹਮੇਸ਼ਾ ਸਾਡੇ ਨਾਲ ਹੈ। ਰਣਬੀਰ ਅਤੇ ਆਲੀਆ ਮੈਂ ਤੁਹਾਨੂੰ ਬਹੁਤ ਸਾਰੇ ਪਿਆਰ, ਰੌਸ਼ਨੀ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ। ਤੇਰੀ ਪਿਆਰੀ ਮਾਂ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
