ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ
ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਪੂਰਾ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਹਰ ਪਾਸੇ ਉਨ੍ਹਾਂ ਦੀ ਹੀ ਚਰਚਾ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਬਾਲੀਵੁੱਡ ਦੇ ਇਸ ਕਿਊਟ ਜੋੜੇ ਨੇ 14 ਅਪ੍ਰੈਲ ਨੂੰ ਵਿਆਹ ਕਰ ਲਿਆ। ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਸ਼ੇਅਰ ਹੋ ਰਹੀਆਂ ਹਨ। ਕਲਾਕਾਰ ਵੀ ਆਲੀਆ ਤੇ ਰਣਬੀਰ ਨੂੰ ਆਪੋ ਆਪਣੇ ਅੰਦਾਜ਼ ਦੇ ਨਾਲ ਮੁਬਾਰਕਾਂ ਦੇ ਰਹੇ ਹਨ। ਇਸ ਦੌਰਾਨ ਸੁਨੀਲ ਗਰੋਵਰ ਨੇ ਇੰਸਟਾਗ੍ਰਾਮ 'ਤੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਲਈ ਹਾਸਾ ਰੋਕਣਾ ਮੁਸ਼ਕਿਲ ਹੋ ਜਾਵੇਗਾ। ਜੀ ਹਾਂ ਗੁੱਥੀ ਜੋ ਕਿ ਉਸ ਸਮੇਂ ਰਣਬੀਰ ਕਪੂਰ ਦੀ ਵਹੁਟੀ ਦੇ ਰੂਪ 'ਚ ਨਜ਼ਰ ਆਈ ਸੀ।
ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?

ਸੁਨੀਲ ਗਰੋਵਰ ਨੇ 'ਦ ਕਪਿਲ ਸ਼ਰਮਾ ਸ਼ੋਅ' ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦੋਂ ਉਹ ਆਲੀਆ ਭੱਟ ਦੇ ਨਾਲ ਗੁੱਥੀ ਲੁੱਕ 'ਚ ਪੋਜ਼ ਦਿੰਦੇ ਹੋਏ ਬੈਠ ਕੇ ਵਿਆਹ ਦੀਆਂ ਗੱਲਾਂ ਕਰ ਰਹੇ ਸਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਕੈਪਸ਼ਨ 'ਚ ਲਿਖਿਆ- ‘ਅਸੀਂ ਤਿੰਨ ਹੋਰ ਤਸਵੀਰਾਂ ਰਿਲੀਜ਼ ਕਰਾਂਗੇ’। ਜਿਸ ਤੋਂ ਬਾਅਦ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਹਾਸੇ ਵਾਲੇ ਇਮੋਜ਼ੀ ਦੀ ਝੜੀ ਲਗਾ ਦਿੱਤੀ ਹੈ। ਸਾਰੇ ਇਨ੍ਹਾਂ ਤਸਵੀਰਾਂ ਨੂੰ ਬੈਸਟ ਦੱਸ ਰਹੇ ਹਨ। ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਰਣਬੀਰ ਕਪੂਰ ਅਤੇ ਸੁਨੀਲ ਗਰੋਵਰ ਦੀ ਜ਼ਬਰਦਸਤ ਕਾਮੇਡੀ ਯਾਦ ਆ ਗਈ, ਜਦੋਂ ਦੋਵਾਂ ਨੇ ਇਕੱਠੇ ਲੋਕਾਂ ਨੂੰ ਖੂਬ ਹਸਾਇਆ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਇਹ ਸੱਚ ਵਿੱਚ ਸਭ ਤੋਂ ਵਧੀਆ ਤਸਵੀਰਾਂ ਹਨ... ਹਾਹਾਹਾਹਾ।' ਇਕ ਪ੍ਰਸ਼ੰਸਕ ਨੇ ਤਾਂ ਸੁਨੀਲ ਗਰੋਵਰ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਤਸਵੀਰਾਂ ਚ ਦੇਖਸ ਸਕਦੇ ਸੁਨੀਲ ਗਰੋਵਰ ਯਾਨੀਕਿ ਗੁੱਥੀ ਨੇ ਲਾਲ ਰੰਗ ਦਾ ਸਲਵਾਰ ਕਮੀਜ਼ ਪਹਿਣਿਆ ਹੋਇਆ ਹੈ ਤੇ ਨਾਲ ਹੀ ਲਾਲ ਰੰਗ ਦਾ ਚੂੜਾ ਵੀ ਪਾਇਆ ਹੋਇਆ ਹੈ। ਦੁਲਹਣ ਵਾਂਗ ਤਿਆਰ ਹੋਏ ਸੁਨੀਲ ਗਰੋਵਰ ਰਣਬੀਰ ਕਪੂਰ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
