ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ

written by Lajwinder kaur | April 15, 2022

ਲਓ ਜੀ ਪੰਜਾਬੀ ਸਿਨੇਮਾ ਜੋ ਕਿ ਆਪਣੀ ਮਿਹਨਤ ਦੇ ਨਾਲ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਹਰ ਹਫਤੇ ਨਵੀਆਂ ਤੇ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਰਿਲੀਜ਼ ਦੇ ਨਾਲ-ਨਾਲ ਨਵੀਂ ਫ਼ਿਲਮਾਂ ਦਾ ਐਲਾਨ ਵੀ ਹੋ ਰਿਹਾ ਹੈ। ਗਾਇਕ ਤੇ ਐਕਟਰ ਐਮੀ ਵਿਰਕ ਨੇ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦਾ ਆਪਣੀ ਨਵੀਂ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਉਹ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਬਿੰਨੂ ਢਿੱਲੋਂ । ਇਹ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਹੋਵੇਗੀ।

ਹੋਰ ਪੜ੍ਹੋ :  ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

gaddi jaandi ae chalaangaan maardi

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਐਮੀ ਵਿਰਕ ਤੇ ਬਿੰਨੂ ਢਿੱਲੋਂ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਨਗੇ.. ਕੀ ਤੁਸੀਂ ਤਿਆਰ ਤੇ ਉਤਸ਼ਾਹਿਤ ਹੋ ਕਾਮੇਡੀ ਲਈ ?... "Gaddi Jaandi Ae Chalaangaan Maardi", ਰਿਲੀਜ਼ ਹੋ ਰਹੀ ਹੈ ਦੁਨੀਆ ਭਰ ‘ਚ 9 ਜੂਨ 2023 ਨੂੰ!!’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : 'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ

ammy and binnu

ਨਰੇਸ਼ ਕਥੂਰੀਆ ਵੱਲੋਂ ਲਿਖੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਸਮੀਪ ਕੰਗ । ਜੀ ਹਾਂ ਫ਼ਿਲਮ ਦੇ ਲੇਖਕ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਹਾਸਿਆਂ ਦੇ ਸਫਰ ਉੱਤੇ ਲੈ ਕੇ ਜਾਵੇਗੀ। ਐਮੀ ਤੇ ਬਿੰਨੂ ਤੋਂ ਇਲਾਵਾ ਇਸ ਫ਼ਿਲਮ ‘ਚ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ, ਜਿਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸ ਦਈਏ ਬਿੰਨੂ ਢਿੱਲੋਂ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਬੈਕ ਟੂ ਬੈਕ ਦੋ ਫ਼ਿਲਮਾਂ ਦਾ ਤੋਹਫਾ ਦਿੱਤਾ ਹੈ। ਅੱਜ ਸਵੇਰੇ ਹੀ ਉਨ੍ਹਾਂ ਨੇ ਆਪਣੀ ਫ਼ਿਲਮ ‘Billo vs Dhillon’ ਦਾ ਐਲਾਨ ਕੀਤਾ ਹੈ, ਜਿਸ ‘ਚ ਉਹ ਯੁਵਰਾਜ ਹੰਸ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਐਮੀ ਵਿਰਕ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਨੇ । ਬਹੁਤ ਜਲਦ ਉਹ ਸੌਂਕਣ ਸੌਂਕਣੇ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ, ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

You may also like