'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ
'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ
ਲਓ ਜੀ ਹਾਸਿਆਂ ਦੇ ਸਫਰ 'ਤੇ ਜਾਣ ਲਈ ਤਿਆਰ ਹੋ ਜਾਓ ਕਿਉਂਕਿ ਬਿੰਨੂ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਉਹ 'Billo vs Dhillon' ਹੇਠ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ 'ਚ ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਇਕੱਠੇ ਲੋਕਾਂ ਨੂੰ ਹਸਾ-ਹਸਾ ਕਮਲੇ ਕਰ ਦੇਣਗੇ। ਕਿਉਂਕਿ ਇਸ ਦਾ ਅੰਦਾਜ਼ਾ ਫ਼ਿਲਮ ਦੇ ਪੋਸਟਰ ਤੋਂ ਹੀ ਲੱਗ ਰਿਹਾ ਹੈ।
ਹੋਰ ਪੜ੍ਹੋ : ਲਓ ਜੀ ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
Image Source: Instagram
ਬਿੰਨੂ ਢਿੱਲੋਂ ਨੇ ਹਾਸਿਆਂ ਦੇ ਰੰਗਾਂ ਨਾਲ ਭਰਿਆ ਫ਼ਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਪੋਸਟਰ ਨੂੰ ਇੱਕ ਸੱਦਾ ਪੱਤਰ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। ਪਰ ਇਹ ਕੋਈ ਵਿਆਹ ਜਾਂ ਫਿਰ ਮੈਰਿਜ ਐਨੀਵਰਸਿਰੀ ਦਾ ਕਾਰਡ ਨਹੀਂ ਸਗੋਂ ਕਿ ਤਲਾਕ ਦਾ ਹੈ। ਫ਼ਿਲਮ ਦੇ ਪੋਸਟਰ ਉੱਤੇ ਲਿਖਿਆ ਹੈ ਗਿਆ ਹੈ ਤਲਾਕ ਦਾ ਸੱਦਾ ਪੱਤਰ..ਫਿਰ ਦੱਸਿਆ ਗਿਆ ਹੈ ਕਿ ਇਸ ਕੇਸ ਨੂੰ ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਲੜਣਗੇ। ਇਸ ਤੋਂ ਬਾਅਦ ਫ਼ਿਲਮ ਦਾ ਨਾਮ 'Billo vs Dhillon' ਦੱਸਿਆ ਗਿਆ ਹੈ । ਉਸ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਡੇਟ ਯਾਨੀਕਿ ਪ੍ਰੋਗਰਾਮ ਦਾ ਦਿਨ 14 ਅਕਤੂਬਰ 2022 ਦੱਸੀ ਗਈ ਹੈ। ਇਸ ਤੋਂ ਇਲਾਵਾ ਤਲਾਕ ਦਾ ਸਥਾਨ ਵੀ ਦੱਸਿਆ ਗਿਆ ਹੈ। ਇਸ ਕਾਰਡ ਉੱਤੇ ਇੱਕ ਹੋਰ ਮਜ਼ੇਦਾਰ ਗੱਲ ਲਿਖੀ ਗਈ ਹੈ ਕਿ ਮੇਰੀ ਮਾਮੂ ਕੀ ਤਲਾਕ ਪੇ ਜਲੂਲ ਜਲੂਲ ਆਣਾ...ਪਿੰਨੀ, ਚਟਨੀ ਰਾਣੀ, ਟਿੱਕੀ ਦੇਵੀ..। ਬਿੰਨੂ ਢਿੱਲੋਂ ਦੀ ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੇ ਮਜ਼ੇਦਾਰ ਕਮੈਂਟ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ : ਈਸ਼ਾ ਦਿਓਲ ਨੇ ਆਪਣੇ ਪਾਪਾ ਧਰਮਿੰਦਰ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਤਸਵੀਰ
ਦੱਸ ਦਈਏ ਇਸ ਫ਼ਿਲਮ ਨੂੰ ਮਨਦੀਪ ਚਾਹਲ ਵੱਲੋਂ ਡਾਇਰੈਕਟ ਕੀਤਾ ਜਾਵੇਗੇ । ਇਹ ਫ਼ਿਲਮ 14 ਅਕਤੂਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਡਾ. ਗੌਰਵ ਅਗਰਵਾਲ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਚੰਦਰ ਕੰਬੋਜ਼ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ। ਬਿੰਨੂ ਤੇ ਯੁਵਰਾਜ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਇਸ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
