
ਬਾਲੀਵੁੱਡ ਦੀ ਅਦਾਕਾਰਾ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਆਪਣੀ ਇੱਕ ਬਚਪਨ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਈਸ਼ਾ ਦਿਓਲ ਨੇ ਹਾਲ ਹੀ 'ਚ ਪਾਪਾ ਯਾਨੀ ਧਰਮਿੰਦਰ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਤਸਵੀਰ 'ਚ ਧਰਮਿੰਦਰ ਈਸ਼ਾ ਦਿਓਲ ਨੂੰ ਗੋਦੀ 'ਚ ਚੁੱਕਿਆ ਹੋਇਆ ਹੈ ਤੇ ਉਹ ਖੁਦ ਕੈਮਰੇ ਵੱਲ ਦੇਖ ਰਹੇ ਨੇ ਤੇ ਨੰਨ੍ਹੀ ਈਸ਼ਾ ਛੱਤ ਵੱਲ ਦੇਖਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਜਦੋਂ ਉਹ ਆਪਣੇ ਬੱਚੇ ਨੂੰ ਗਰਜਦੇ ਵੇਖਦਾ ਹੈ ਤਾਂ ਸ਼ੇਰ ਮਾਣ ਨਾਲ ਭਰ ਜਾਂਦਾ ਹੈ’। ਤਸਵੀਰ ਵਿੱਚ ਧਰਮਿੰਦਰ ਦੀ ਗੋਦ ਵਿੱਚ ਈਸਾ ਸ਼ੇਰ ਵਾਂਗ ਗਰਜਦੀ ਨਜ਼ਰ ਆ ਰਹੀ ਹੈ। ਇਹ ਫੋਟੋ ਬਲੈਕ ਐਂਡ ਵ੍ਹਾਈਟ ਹੈ ਪਰ ਇਸ 'ਚ ਵੀ ਜੈਕਟ ਪਹਿਨੇ ਧਰਮਿੰਦਰ ਦਾ ਡੈਸ਼ਿੰਗ ਲੁੱਕ ਲਾਜਵਾਬ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਹਰ ਕੋਈ ਧਰਮਿੰਦਰ ਦੀ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕ ਈਸ਼ਾ ਦਿਓਲ ਦੀ ਕਿਊਟਨੈੱਸ ਦੀ ਤਾਰੀਫ ਵੀ ਕਰ ਰਹੇ ਹਨ। ਈਸ਼ਾ ਦਿਓਲ ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ ਰੁਦਰ ਕਾਰਨ ਚਰਚਾ 'ਚ ਹੈ।

ਹੋਰ ਪੜ੍ਹੋ : ਲਓ ਜੀ ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਈਸ਼ਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ । ਜਦੋਂ ਕਿ ਧਰਮਿੰਦਰ ਦੀ ਛੋਟੀ ਧੀ ਅਹਾਨਾ ਦਿਓਲ ਹੈ । ਦੱਸ ਦਈਏ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ।
View this post on Instagram