ਲਓ ਜੀ ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ 

Written by  Lajwinder kaur   |  April 14th 2022 07:37 PM  |  Updated: April 14th 2022 07:45 PM

ਲਓ ਜੀ ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ 

ਪਿਛਲੇ ਕਈ ਦਿਨਾਂ ਤੋਂ ਰਣਬੀਰ-ਆਲੀਆ ਦੀ ਜੋੜੀ ਲਾਈਮਲਾਈਟ 'ਚ ਬਣੀ ਹੋਈ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਅੱਜ ਦੋਵੇਂ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਪਤੀ-ਪਤਨੀ ਬਣ ਗਏ ਹਨ। ਜੀ ਹਾਂ ਦੋਵੇਂ ਜਣਿਆਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰ ਲਿਆ ਹੈ। ਪ੍ਰਸ਼ੰਸਕ ਲਾੜਾ-ਲਾੜੀ ਦੀ ਇੱਕ ਝਲਕ ਲਈ ਬੇਤਾਬ ਹਨ। ਜੀ ਹਾਂ ਇਹ ਪਹਿਲਾਂ ਮੌਕਾ ਹੈ ਜਦੋਂ ਦੋਵੇਂ ਇਕੱਠੇ ਸਾਹਮਣੇ ਆਏ ਹਨ। ਦੋਵਾਂ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਦੋਵੇਂ ਵਿਆਹ ਵਾਲੇ ਆਊਟਫਿੱਟ ਚ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ। ਦੋਵਾਂ ਕਰੀਮ ਰੰਗ ਵਾਲੇ ਵੈਡਿੰਗ ਆਉਟਫਿੱਟ 'ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ :ਮਾਮੂ ਦੇ ਵਿਆਹ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਏ ਜੇਹ ਤੇ ਤੈਮੂਰ, ਦੇਖੋ ਤਸਵੀਰਾਂ

ranbir-alia wedding

ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਸਾਲ 2018 ਤੋਂ ਰਿਲੇਸ਼ਨਸ਼ਿਪ 'ਚ ਹਨ। ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਫਿਰ ਦੋਵਾਂ ਦਾ ਇਹ ਰਿਸ਼ਤਾ ਹੋਰ ਡੂੰਘਾ ਹੋ ਗਿਆ। ਬੁਆਏਫ੍ਰੈਂਡ-ਗਰਲਫਰੈਂਡ ਤੋਂ ਬਾਅਦ ਹੁਣ ਦੋਵੇਂ ਪਤੀ-ਪਤਨੀ ਬਣ ਗਏ ਹਨ।

ranbir-alia pics

ਹੋਰ ਪੜ੍ਹੋ : ਆਲੀਆ-ਰਣਬੀਰ ਦੀ ਸੰਗੀਤ ਸੈਰੇਮਨੀ ਤੋਂ ਪਹਿਲਾਂ ਭੈਣ ਰਿਧੀਮਾ ਅਤੇ ਮਾਂ ਨੀਤੂ ਕਪੂਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਮਹਿੰਦੀ ਵਾਲੇ ਹੱਥ ਫਲਾਂਟ ਕਰਦੀਆਂ ਨਜ਼ਰ ਆਈਆਂ

ਆਲੀਆ-ਰਣਬੀਰ ਦੇ ਵਿਆਹ ਦੀ ਰਿਸੈਪਸ਼ਨ 16 ਅਪ੍ਰੈਲ ਨੂੰ ਦੱਸੀ ਜਾ ਰਹੀ ਹੈ। ਹੁਣ ਤੱਕ ਰਿਸੈਪਸ਼ਨ ਦਾ ਸਥਾਨ ਤਾਜ ਕੋਲਾਬਾ ਦੱਸਿਆ ਜਾ ਰਿਹਾ ਸੀ। ਪਰ ਸੂਤਰਾਂ ਦੀ ਮਿਲੀ ਜਾਣਕਾਰੀ ਮੁਤਾਬਕ ਰਿਸੈਪਸ਼ਨ ਵਾਲੀ ਜਗ੍ਹਾ ਨੂੰ ਬਦਲ ਦਿੱਤਾ ਗਿਆ ਹੈ। ਹੁਣ ਆਲੀਆ ਤੇ ਰਣਬੀਰ ਦੇ ਵਿਆਹ ਦੀ ਰਿਸੈਪਸ਼ਨ ਵਾਸਤੂ ਵਿੱਚ ਹੀ ਹੋਵੇਗੀ। ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀਆਂ ਖਬਰ ਹੈ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network