ਮਾਮੂ ਦੇ ਵਿਆਹ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਏ ਜੇਹ ਤੇ ਤੈਮੂਰ, ਦੇਖੋ ਤਸਵੀਰਾਂ

Written by  Lajwinder kaur   |  April 14th 2022 06:33 PM  |  Updated: April 14th 2022 06:33 PM

ਮਾਮੂ ਦੇ ਵਿਆਹ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਏ ਜੇਹ ਤੇ ਤੈਮੂਰ, ਦੇਖੋ ਤਸਵੀਰਾਂ

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਹੋ ਗਿਆ ਹੈ। ਦੋਵੇਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ਇਹ ਖ਼ਬਰ ਸਾਹਮਣੇ ਆ ਚੁੱਕੀ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤਰ੍ਹਾਂ ਹੁਣ ਕਪੂਰ ਪਰਿਵਾਰ ਅਤੇ ਭੱਟ ਪਰਿਵਾਰ ਇੱਕ-ਦੂਜੇ ਦੇ ਰਿਸ਼ਤੇਦਾਰ ਬਣ ਗਏ ਹਨ। ਹਾਲਾਂਕਿ ਸ਼ੁਰੂਆਤ 'ਚ ਇਸ ਵਿਆਹ ਨੂੰ ਲੈ ਕੇ ਕਾਫੀ ਸਸਪੈਂਸ ਰੱਖਿਆ ਗਿਆ ਸੀ ਅਤੇ ਮਹਿੰਦੀ ਵਾਲੇ ਦਿਨ ਨੀਤੂ ਕਪੂਰ ਨੇ ਵਿਆਹ ਦੀ ਤਰੀਕ ਦੱਸ ਦਿੱਤੀ ਸੀ। ਸੋਸ਼ਲ ਮੀਡੀਆ ਉੱਤੇ ਵਿਆਹ ਦੇ ਪ੍ਰੋਗਰਾਮ ‘ਚ ਪਹੁੰਚੇ ਮਹਿਮਾਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਵਿਆਹ ‘ਚ ਦੋ ਨੰਨ੍ਹੇ ਮਹਿਮਾਨ ਹਰ ਇੱਕ ਦੀ ਖਿੱਚ ਦਾ ਕੇਂਦਰ ਰਹੇ । ਜੀ ਹਾਂ ਗੱਲ ਕਰ ਰਹੇ ਹਾਂ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੇ ਪੁੱਤਰ ਜੇਹ ਅਲੀ ਖ਼ਾਨ ਤੇ ਤੈਮੂਰ ਅਲੀ ਖ਼ਾਨ

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

Ranbir Kapoor-Alia Bhatt wedding: Taimur Ali Khan, brother Jeh attend Mama's wedding Image Source: Twitter

ਜੇਹ ਤੇ ਤੈਮੂਰ ਵੀ ਆਪਣੇ ਮਾਮੇ ਦੇ ਵਿਆਹ ‘ਚ ਸ਼ਿਰਕਤ ਕਰਨ ਪਹੁੰਚੇ। ਦੋਵਾਂ ਬੱਚਿਆਂ ਨੇ ਆਪਣੀ ਮੰਮੀ-ਪਾਪਾ ਦੇ ਨਾਲ ਮੈਚਿੰਗ ਕਰਦੇ ਹੋਏ ਬੇਬੀ ਪਿੰਕ ਤੇ ਵ੍ਹਾਈਟ ਰੰਗ ਵਾਲੇ ਕੱਪੜੇ ਪਾਏ ਹੋਏ ਸਨ। ਜਿਸ ਕਰਕੇ ਜੇਹ ਤੇ ਤੈਮੂਰ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਸਨ।

Kareena Kapoor, Saif Ali Khan Dressed Ranbir-Alia's Wedding

ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ 'ਤੇ ਬਣੇ ਮੀਮ ਨੂੰ ਦੇਖ ਕੇ ਟਾਈਗਰ ਸ਼ਰਾਫ ਵੀ ਨਹੀਂ ਰੋਕ ਪਾਏ ਆਪਣਾ ਹਾਸਾ

ਦੱਸ ਦਈਏ ਅਜੇ ਤੱਕ ਆਲੀਆ ਤੇ ਰਣਬੀਰ ਦੇ ਵਿਆਹ ਵਾਲੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਵਿਆਹ ਨੂੰ ਲੈ ਕੇ ਕਾਫੀ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ। ਮੀਡੀਆ ਰਿਪੋਰਟਸ ਅਨੁਸਾਰ 7 ਵਜੇ ਆਲੀਆ ਤੇ ਰਣਬੀਰ ਮੀਡੀਆ ਦੇ ਰੂਬਰੂ ਹੋ ਸਕਦੇ ਹਨ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਲੀਆ ਤੇ ਰਣਬੀਰ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network