ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ 'ਤੇ ਬਣੇ ਮੀਮ ਨੂੰ ਦੇਖ ਕੇ ਟਾਈਗਰ ਸ਼ਰਾਫ ਵੀ ਨਹੀਂ ਰੋਕ ਪਾਏ ਆਪਣਾ ਹਾਸਾ

written by Lajwinder kaur | April 13, 2022

ਹਰ ਪਾਸੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਹੈ। ਬਾਲੀਵੁੱਡ ਤੋਂ ਲੈ ਕੇ ਟੀਵੀ ਸੈਲੇਬਸ ਤੱਕ, ਹਰ ਕੋਈ ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਖੁਸ਼ ਹੈ। ਇਸ ਦੌਰਾਨ, ਟਾਈਗਰ ਸ਼ਰਾਫ ਨੇ ਇੱਕ ਮੀਮ ਸਾਂਝਾ ਕੀਤਾ ਹੈ ਜੋ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਵੀ ਹਸਾ ਦੇਵੇਗਾ। ਇਸ ਮੀਮ ਨੂੰ ਸ਼ੇਅਰ ਕਰਦੇ ਹੋਏ ਟਾਈਗਰ ਖੁਦ ਵੀ ਹਾਸਾ ਨਹੀਂ ਰੋਕ ਸਕੇ।

alia-and-ranbir13 2

ਟਾਈਗਰ ਨੇ ਅਸਲ ਵਿੱਚ ਇੱਕ ਵੀਡੀਓ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ ਜੋ ਉਨ੍ਹਾਂ ਦੀ ਫ਼ਿਲਮ ਹੀਰੋਪੰਤੀ 2 ਨਾਲ ਸਬੰਧਿਤ ਹੈ। ਇਸ 'ਚ ਟਾਈਗਰ ਕਈ ਗੁੰਡਿਆਂ ਨਾਲ ਲੜਦਾ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਜੋ ਮੀਮ ਬਣਾਇਆ ਗਿਆ ਹੈ, ਉਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ਆਲੀਆ-ਰਣਬੀਰ ਦੇ ਵਿਆਹ ਦੀ ਰੀਲ ਲਈ ਫੋਟੋਗ੍ਰਾਫਰ 200 ਬਾਊਂਸਰਾਂ ਦੇ ਨਾਲ ਲੜਦੇ ਹੋਏ। ਇਸ ਵੀਡੀਓ ਟਾਈਗਰ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਸ਼ੇਅਰ ਕੀਤਾ ਸੀ।

ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

ਇਸ ਮੀਮ ਨੂੰ ਸ਼ੇਅਰ ਕਰਦੇ ਹੋਏ ਖੁਦ ਟਾਈਗਰ ਨੇ ਵੀ ਹੱਸਣ ਵਾਲਾ ਇਮੋਜੀ ਪੋਸਟ ਕੀਤਾ ਸਨ। ਦੱਸ ਦੇਈਏ ਕਿ ਟਾਈਗਰ ਦੀ ਫ਼ਿਲਮ ਹੀਰੋਪੰਤੀ-2 ਈਦ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਅਹਿਮਦ ਖ਼ਾਨ ਦੁਆਰਾ ਨਿਰਦੇਸ਼ਿਤ ਫ਼ਿਲਮ ਨੂੰ ਤੁਸੀਂ 29 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਦੇਖ ਸਕਦੇ ਹੋ।

tiger shroff shared meme in his instagram story

ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 13 ਅਪ੍ਰੈਲ ਤੋਂ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੱਜ ਦੋਵਾਂ ਦੀ ਮਹਿੰਦੀ, ਹਲਦੀ ਤੇ ਸੰਗੀਤ ਸੈਰੇਮਨੀ ਹੈ। ਇਸ ਦੌਰਾਨ ਨੀਤੂ ਕਪੂਰ, ਰਣਬੀਰ ਦੀ ਭੈਣ ਅਤੇ ਰਣਬੀਰ ਦੀ ਮਾਸੀ ਵਿਆਹ ਦੀਆਂ ਰਸਮਾਂ ਅਤੇ ਕੋਈ ਹੋਰ ਨਾਮੀ ਸਿਤਾਰੇ ਪਹੁੰਚ ਚੁੱਕੇ ਹਨ।

ਹੋਰ ਪੜ੍ਹੋ : ਰਣਬੀਰ-ਆਲੀਆ ਦੀ ਮਹਿੰਦੀ-ਹਲਦੀ-ਸੰਗੀਤ ਸਮਾਰੋਹ ‘ਚ ਸ਼ਾਮਿਲ ਹੋਣ ਪਹੁੰਚੇ ਕਰਨ ਜੌਹਰ, ਕਰੀਨਾ ਕਪੂਰ ਤੇ ਕਈ ਹੋਰ ਨਾਮੀ ਹਸਤੀਆਂ

ਆਲੀਆ ਅਤੇ ਰਣਬੀਰ ਦਾ ਵਿਆਹ ਕੱਲ ਯਾਨੀ 14 ਅਪ੍ਰੈਲ ਨੂੰ ਹੋਵੇਗਾ। ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਸਾਲ 2018 ਤੋਂ ਰਿਲੇਸ਼ਨਸ਼ਿਪ 'ਚ ਹਨ। ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਫਿਰ ਦੋਵਾਂ ਦਾ ਇਹ ਰਿਸ਼ਤਾ ਹੋਰ ਡੂੰਘਾ ਹੋ ਗਿਆ। ਬੁਆਏਫ੍ਰੈਂਡ-ਗਰਲਫਰੈਂਡ ਤੋਂ ਬਾਅਦ ਹੁਣ ਦੋਵੇਂ ਪਤੀ-ਪਤਨੀ ਬਣਨ ਜਾ ਰਹੇ ਹਨ।

You may also like