
ਏਨੀਂ ਦਿਨੀਂ ਰਣਬੀਰ-ਆਲੀਆ ਦਾ ਵਿਆਹ ਖ਼ੂਬ ਸੁਰਖੀਆਂ ਚ ਬਣਿਆ ਹੋਇਆ ਹੈ। ਦੋਵਾਂ ਨੇ 14 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ ਉੱਤੇ ਅਜੇ ਤੱਕ ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਛਾਈਆਂ ਹੋਈਆਂ ਹਨ। ਪਿਛਲੀ ਰਾਤ ਦੋਵਾਂ ਨੇ ਆਪਣੇ ਖ਼ਾਸ ਦੋਸਤਾਂ ਦੇ ਲਈ ਪੋਸਟ ਵੈਡਿੰਗ ਪਾਰਟੀ ਰੱਖੀ ਸੀ, ਜਿਸ ਚ ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਪਰ ਅਜੇ ਤੱਕ ਆਲੀਆ ਤੇ ਰਣਬੀਰ ਦੀ ਤਸਵੀਰ ਸਾਹਮਣੇ ਨਹੀਂ ਸੀ ਆਈ। ਪਰ ਭੈਣ ਕਰਿਸ਼ਮਾ ਕਪੂਰ ਨੇ ਨਵੇਂ ਵਿਆਹੇ ਜੋੜੇ ਦੀ ਤਸਵੀਰ ਸਾਂਝੀ ਕਰ ਦਿੱਤੀ ਹੈ।
ਹੋਰ ਪੜ੍ਹੋ : ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਨੇ ਗਰਲਫ੍ਰੈਂਡ ਵੈਸ਼ਾਲੀ ਮਲਹਾਰਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰਣਬੀਰ ਤੇ ਆਲੀਆ ਦੇ ਨਾਲ ਪੋਸਟ ਵੈਡਿੰਗ ਪਾਰਟੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਪਿਆਰੀ ਜਿਹੀ ਕੈਪਸ਼ਨ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਬਹੁਤ ਸਾਰਾ ਪਿਆਰ Mr and Mrs Ranbir Kapoor ❤️#aboutlastnight #merebhaikishaadihai’। ਤਸਵੀਰ ਚ ਦੇਖ ਸਕਦੇ ਹੋ ਕਰਿਸ਼ਮਾ ਕਪੂਰ ਨੇ ਆਲੀਆ ਤੇ ਰਣਬੀਰ ਨੂੰ ਜੱਫੀ ਪਾਈ ਹੋਈ ਹੈ ਤੇ ਆਪਣੇ ਮੋਬਾਇਲ ਫੋਨ ਤੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੀ ਹੈ। ਰਣਬੀਰ ਨੇ ਬਲੈਕ ਰੰਗ ਦਾ ਕੋਟ-ਪੈਟ ਪਾਇਆ ਹੈ ਤੇ ਆਲੀਆ ਨੇ ਸ਼ਿਮਰੀ ਡਰੈੱਸ ਪਾਈ ਹੋਈ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਨੇ ਕਿਊਟ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪਿਆਰ ਨਾਲ ਫੋਟੋਗ੍ਰਾਫਰਾਂ ਨੂੰ ਕਿਹਾ ਬਾਏ-ਬਾਏ
ਦੱਸ ਦਈਏ ਆਲੀਆ ਤੇ ਰਣਬੀਰ ਕਪੂਰ ਦੇ ਵਿਆਹ ਚ ਪਰਿਵਾਰ ਵਾਲੇ, ਰਿਸ਼ਤੇਦਾਰ ਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ। ਤੁਹਾਨੂੰ ਦੱਸ ਦੇਈਏ ਇਸ ਪੋਸਟ ਵੈਡਿੰਗ ਪਾਰਟੀ ਦੀ ਥੀਮ ਵੀ ਰੱਖੀ ਗਈ ਸੀ ਅਤੇ ਉਸੇ ਥੀਮ ਨੂੰ ਫਾਲੋ ਕਰਦੇ ਹੋਏ ਮਹਿਮਾਨ ਆਏ ਸਨ। ਇਸ ਪਾਰਟੀ 'ਚ ਕਈ ਨਾਮੀ ਸਿਤਾਰੇ ਜਿਵੇਂ ਸ਼ਾਹਰੁਖ ਖ਼ਾਨ, ਕਰਨ ਜੌਹਰ, ਮਲਾਇਕਾ ਅਰੌੜਾ, ਅਰਜੁਨ ਕਪੂਰ ਤੋਂ ਇਲਾਵਾ ਕਈ ਹੋਰ ਨਾਮੀ ਸਿਤਾਰੇ ਪਹੁੰਚੇ ਸਨ।
View this post on Instagram