
ਹਾਲ ਹੀ 'ਚ ਜਿੱਥੇ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ 'ਚ ਬੱਝੇ ਹਨ, ਉੱਥੇ ਹੀ ਹੁਣ ਸਾਇਰਸ ਸਾਹੁਕਾਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਵੀ ਸਾਹਮਣੇ ਆਈ ਹੈ। ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਨੇ ਆਪਣੀ ਪ੍ਰੇਮਿਕਾ ਵੈਸ਼ਾਲੀ ਮਲਹਾਰਾ ਨਾਲ ਵਿਆਹ ਕਰਵਾ ਲਿਆ। ਸਾਇਰਸ ਅਤੇ ਵੈਸ਼ਾਲੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਅਤੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਇਰਸ ਸਾਹੁਕਾਰ ਨੇ ਅਲੀਬਾਗ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵੈਸ਼ਾਲੀ ਮਲਹਾਰਾ ਨਾਲ ਵਿਆਹ ਕਰਵਾਇਆ ਹੈ।

ਸਾਇਰਸ ਅਤੇ ਵੈਸ਼ਾਲੀ ਦਾ ਵਿਆਹ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਰਵਾਇਤੀ ਹਿੰਦੂ ਰਸਮ ਨਾਲ ਹੋਇਆ। ਵਿਆਹ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਵਿੱਚ ਮਿੰਨੀ ਮਾਥੁਰ, ਕਬੀਰ ਖਾਨ, ਸਾਇਰਸ ਬਰੋਚਾ, ਸ਼ਰੂਤੀ ਸੇਠ, ਸਮੀਰ ਕੋਚਰ, ਸੰਗੀਤਕਾਰ ਅੰਕੁਰ ਤਿਵਾਰੀ, ਗੌਰਵ ਕਪੂਰ ਅਤੇ ਕਈ ਹੋਰ ਸਿਤਾਰੇ ਵੀ ਸ਼ਾਮਿਲ ਸਨ। ਹਾਲਾਂਕਿ ਨਵ-ਵਿਆਹੇ ਜੋੜੇ ਨੇ ਅਜੇ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਅਧਿਕਾਰਤ ਤੌਰ 'ਤੇ ਪੋਸਟ ਨਹੀਂ ਕੀਤਾ ਹੈ। ਕੋਚਰ, ਤਿਵਾਰੀ ਅਤੇ ਸੇਠ ਸਮੇਤ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਾਇਰਸ ਕੀ ਵੈਡਿੰਗ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਤਸਵੀਰਾਂ 'ਚ ਵੈਸ਼ਾਲੀ ਮਲਹਾਰਾ ਚਮਕਦਾਰ ਲਾਲ ਰੰਗ ਦੇ ਲਹਿੰਗਾ 'ਚ ਨਜ਼ਰ ਆ ਰਹੀ ਹੈ, ਜਦਕਿ ਸਾਹੁਕਾਰ ਗੁਲਾਬੀ ਰੰਗ ਦੀ ਪੱਗ ਦੇ ਨਾਲ ਆਫ-ਵਾਈਟ ਸ਼ੇਰਵਾਨੀ ਪਹਿਨੇ ਹੋਏ ਨਜ਼ਰ ਆ ਰਹੇ ਹਨ। ਸਮੀਰ ਕੋਚਰ ਨੇ ਇੰਸਟਾਗ੍ਰਾਮ 'ਤੇ ਉੱਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ 'ਚ ਲਿਖਿਆ, 'ਸੋਹਣੇ ਜੋੜੇ ਨੂੰ ਆਉਣ ਵਾਲੀ ਸਭ ਤੋਂ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ... ਵਾਹ ਕਿਆ ਵਿਆਹ ਹੈ!! ਬਹੁਤ ਸਾਰਾ ਪਿਆਰ....' । ਇਸ ਪੋਸਟ ਉੱਤੇ ਕਲਾਕਾਰਾ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੇ ਨੂੰ ਮੁਬਾਰਕਾਂ ਦੇ ਰਹੇ ਹਨ।
View this post on Instagram