ਅਨੁਪਮ ਖੇਰ ਦੇ ਬੇਟੇ ਸਿਕੰਦਰ ਖੇਰ ਨੂੰ ਨਹੀਂ ਮਿਲ ਰਿਹਾ ਕੰਮ, ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

By  Rupinder Kaler November 20th 2020 06:38 PM

ਅਨੁਪਮ ਖੇਰ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ । ਹਾਲ ਹੀ ਵਿੱਚ ਸਿਕੰਦਰ ਖੇਰ ਦੀਆਂ ਤਿੰਨ ਵੈੱਬ ਸੀਰੀਜ਼ 'ਆਰੀਆ' ਅਤੇ 'ਦ ਚਾਰਜਸ਼ੀਟ' ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਹੈ । ਪਰ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਜੋ ਪੋਸਟ ਪਾਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

sikandar

ਹੋਰ ਪੜ੍ਹੋ :

ਅਦਾਕਾਰ ਰਿਤਿਕ ਰੌਸ਼ਨ ਨੇ ਫ਼ਿਲਮ ‘ਗੁਜ਼ਾਰਿਸ਼’ ਦੇ 10 ਸਾਲ ਪੂਰੇ ਹੋਣ ‘ਤੇ ਸਾਂਝਾ ਕੀਤਾ ਵੀਡੀਓ

ਇਹ ਕੰਮ ਕਰਕੇ ਤੁਸ਼ਾਰ ਕਪੂਰ ਨੇ ਪੂਰੇ ਬਾਲੀਵੁੱਡ ਨੂੰ ਕਰ ਦਿੱਤਾ ਸੀ ਹੈਰਾਨ, ਜਨਮ ਦਿਨ ’ਤੇ ਜਾਣੋਂ ਖ਼ਾਸ ਗੱਲਾਂ

sikandar

ਇਸ ਪੋਸਟ ਰਾਹੀਂ ਉਹ ਕੰਮ ਦੀ ਮੰਗ ਕਰ ਰਹੇ ਹਨ । ਸਿਕੰਦਰ ਖੇਰ ਦੀ ਇੰਸਟਾਗ੍ਰਾਮ ਪੋਸਟ ਮੁਤਾਬਕ ਉਸਨੂੰ ਕੰਮ ਦੀ ਜ਼ਰੂਰਤ ਹੈ। ਸਿਕੰਦਰ ਖੇਰ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ,' ਕੰਮ ਦੀ ਜ਼ਰੂਰਤ ਹੈ। ਮੈਂ ਮੁਸਕਰਾ ਵੀ ਸਕਦਾ ਹਾਂ । ਇਸ ਦੇ ਨਾਲ ਹੀ ਸਿਕੰਦਰ ਖੇਰ ਨੇ ਆਪਣੇ ਨਾਲ ਕੰਮ ਕਰਨ ਵਾਲੇ ਕਿਰਦਾਰਾਂ ਬਾਰੇ ਵੀ ਤੰਜ਼ ਕੀਤਾ ਹੈ।

sikandar

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਕੰਦਰ ਅਕਸਰ ਗੰਭੀਰ ਅਤੇ ਤੀਬਰ ਕਿਰਦਾਰਾਂ ਵਿੱਚ ਹੀ ਦਿਖਾਈ ਦਿੰਦੇ ਹਨ । ਇਸ ਲਈ ਉਸਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਮੁਸਕਰਾ ਸਕਦਾ ਹਾਂ। ਅੰਗਦ ਬੇਦੀ ਨੇ ਸਿਕੰਦਰ ਖੇਰ ਦੀ ਪੋਸਟ 'ਤੇ ਇਮੋਜੀ ਨਾਲ ਟਿੱਪਣੀ ਕੀਤੀ ਹੈ। ਇਸ ਦੇ ਨਾਲ ਹੀ ਨਿਰਦੇਸ਼ਕ ਅਪੂਰਵ ਲੱਖੀਆ ਨੇ ਲਿਖਿਆ ਹੈ, 'ਸਰ ਮੈਂ ਜਾਣਦਾ ਹਾਂ ਕਿ ਅਮਿਤਾਭ ਬੱਚਨ ਤੋਂ ਬਾਅਦ ਤੁਸੀਂ ਸਭ ਤੋਂ ਬਿਜ਼ੀ ਐਕਟਰ ਹੋ'। ਇਸ 'ਤੇ ਸਿਕੰਦਰ ਖੇਰ ਨੇ ਜਵਾਬ ਦਿੱਤਾ,' ਸਰ, ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਪੂਰੇ ਪਾਣੀ 'ਚ ਡੁੱਬ ਜਾਵਾਂ।'

 

Related Post