ਅਨੁਪਮ ਖੇਰ ਦੇ ਬੇਟੇ ਸਿਕੰਦਰ ਖੇਰ ਨੂੰ ਨਹੀਂ ਮਿਲ ਰਿਹਾ ਕੰਮ, ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

written by Rupinder Kaler | November 20, 2020

ਅਨੁਪਮ ਖੇਰ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ । ਹਾਲ ਹੀ ਵਿੱਚ ਸਿਕੰਦਰ ਖੇਰ ਦੀਆਂ ਤਿੰਨ ਵੈੱਬ ਸੀਰੀਜ਼ 'ਆਰੀਆ' ਅਤੇ 'ਦ ਚਾਰਜਸ਼ੀਟ' ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਹੈ । ਪਰ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਜੋ ਪੋਸਟ ਪਾਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । sikandar ਹੋਰ ਪੜ੍ਹੋ :

sikandar ਇਸ ਪੋਸਟ ਰਾਹੀਂ ਉਹ ਕੰਮ ਦੀ ਮੰਗ ਕਰ ਰਹੇ ਹਨ । ਸਿਕੰਦਰ ਖੇਰ ਦੀ ਇੰਸਟਾਗ੍ਰਾਮ ਪੋਸਟ ਮੁਤਾਬਕ ਉਸਨੂੰ ਕੰਮ ਦੀ ਜ਼ਰੂਰਤ ਹੈ। ਸਿਕੰਦਰ ਖੇਰ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ,' ਕੰਮ ਦੀ ਜ਼ਰੂਰਤ ਹੈ। ਮੈਂ ਮੁਸਕਰਾ ਵੀ ਸਕਦਾ ਹਾਂ । ਇਸ ਦੇ ਨਾਲ ਹੀ ਸਿਕੰਦਰ ਖੇਰ ਨੇ ਆਪਣੇ ਨਾਲ ਕੰਮ ਕਰਨ ਵਾਲੇ ਕਿਰਦਾਰਾਂ ਬਾਰੇ ਵੀ ਤੰਜ਼ ਕੀਤਾ ਹੈ। sikandar ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਕੰਦਰ ਅਕਸਰ ਗੰਭੀਰ ਅਤੇ ਤੀਬਰ ਕਿਰਦਾਰਾਂ ਵਿੱਚ ਹੀ ਦਿਖਾਈ ਦਿੰਦੇ ਹਨ । ਇਸ ਲਈ ਉਸਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਮੁਸਕਰਾ ਸਕਦਾ ਹਾਂ। ਅੰਗਦ ਬੇਦੀ ਨੇ ਸਿਕੰਦਰ ਖੇਰ ਦੀ ਪੋਸਟ 'ਤੇ ਇਮੋਜੀ ਨਾਲ ਟਿੱਪਣੀ ਕੀਤੀ ਹੈ। ਇਸ ਦੇ ਨਾਲ ਹੀ ਨਿਰਦੇਸ਼ਕ ਅਪੂਰਵ ਲੱਖੀਆ ਨੇ ਲਿਖਿਆ ਹੈ, 'ਸਰ ਮੈਂ ਜਾਣਦਾ ਹਾਂ ਕਿ ਅਮਿਤਾਭ ਬੱਚਨ ਤੋਂ ਬਾਅਦ ਤੁਸੀਂ ਸਭ ਤੋਂ ਬਿਜ਼ੀ ਐਕਟਰ ਹੋ'। ਇਸ 'ਤੇ ਸਿਕੰਦਰ ਖੇਰ ਨੇ ਜਵਾਬ ਦਿੱਤਾ,' ਸਰ, ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਪੂਰੇ ਪਾਣੀ 'ਚ ਡੁੱਬ ਜਾਵਾਂ।'  

0 Comments
0

You may also like