ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਪੰਜਾਬੀ ਗਾਇਕ ਬਿਮਲ ਭਨੋਟ ਦਾ ਨਵਾਂ ਗੀਤ ‘ਸਹਾਰਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur May 1st 2020 06:37 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਪੰਜਾਬੀ ਗਾਇਕ ਬਿਮਲ ਭਨੋਟ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ‘ਸਹਾਰਾ’(Sahara) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਰੋਮਾਂਟਿਕ ਗੀਤ ਨੂੰ ਬਿਮਲ ਭਨੋਟ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ।

ਹੋਰ ਵੇਖੋ:ਗੀਤ ‘Bhula Dunga’ ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ, ਦਰਸ਼ਕਾਂ ਨੇ sidnaz ਦੀ ਜੋੜੀ ਨੂੰ ਦਿੱਤਾ ਖੂਬ ਪਿਆਰ

ਪੰਜਾਬੀ ਗੀਤਕਾਰ ਲੱਕੀ ਲਖਵਿੰਦਰ ਨੇ ਇਸ ਗੀਤ ਦੇ ਬੋਲ ਲਿਖੇ ਨੇ ਤੇ ਮਿਊਜ਼ਿਕ Cheetah ਨੇ ਦਿੱਤਾ ਹੈ । ਗਾਣੇ ਦਾ ਵੀਡੀਓ Tea Time Friends ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਬਿਮਲ ਭਨੋਟ ਤੇ ਫੀਮੇਲ ਅਦਾਕਾਰਾ Sonam Duklan । ਗੀਤ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

#Sahara @ibimalbhanot1 @luckylakhwinder_official . Link in bio .

A post shared by Music Composer (Tumbi&Guitar?) (@cheetah_beats) on Apr 30, 2020 at 3:46am PDT

ਇਸ ਤੋਂ ਪਹਿਲਾਂ ਵੀ ਬਿਮਲ ਭਨੋਟ ਪਿਆਰ ਤੇ ਬਾਪੂ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

Related Post