ਗੀਤ ‘Bhula Dunga’ ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ, ਦਰਸ਼ਕਾਂ ਨੇ sidnaz ਦੀ ਜੋੜੀ ਨੂੰ ਦਿੱਤਾ ਖੂਬ ਪਿਆਰ

written by Lajwinder kaur | April 10, 2020

Sidnaz ਦੀ ਜੋੜੀ ਦੇ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਫੈਨ ਲਿਸਟ ਹੈ । ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਇਕੱਠੇ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਸਨ । ਦਰਸ਼ਨ ਰਾਵਲ ਦੇ ਗੀਤ ‘ਭੁਲਾ ਦੂੰਗਾ’ ‘ਚ ਦੋਵਾਂ ਨੂੰ ਇਕੱਠੇ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਤੇ ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਦੀ ਉਮੀਦਾਂ ‘ਤੇ ਖਰੀ ਉਤਰੀ । ਦਰਸ਼ਕਾਂ ਵੱਲੋਂ ਗੀਤ ਦੇ ਨਾਲ ਇਸ ਜੋੜੀ ਨੂੰ ਖੂਬ ਪਿਆਰ ਦਿੱਤਾ ਗਿਆ ਹੈ । ਜਿਸਦੇ ਚੱਲਦੇ ਕੁਝ ਹੀ ਦਿਨਾਂ ‘ਚ ਗੀਤ ਨੇ 50 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ । ਕਮੈਂਟਸ ਰਾਹੀਂ ਦਰਸ਼ਕ 50 ਮਿਲੀਅਨ ਵਿਊਜ਼ ਪਾਰ ਕਰਨ ਦੀ ਖੁਸ਼ੀ ਨੂੰ ਜ਼ਾਹਿਰ ਕਰ ਰਹੇ ਨੇ ।  ਜੇ ਗੱਲ ਕਰੀਏ ਗੀਤ ਦੀ ਤਾਂ ਇਹ ਸੈਡ ਜ਼ੌਨਰ ਦਾ ਗੀਤ ਸੀ ਜਿਸ ਨੂੰ ਦਰਸ਼ਨ ਰਾਵਲ ਨੇ ਗਾਇਆ ਸੀ ਤੇ ਬੋਲ ਗੁਰਪ੍ਰੀਤ ਸੈਨੀ ਤੇ ਗੌਤਮ ਸ਼ਰਮਾ ਨੇ ਮਿਲਕੇ ਲਿਖੇ ਸਨ । ਇਸ ਗੀਤ ਨੂੰ ਮਿਊਜ਼ਿਕ Anmol Daniel ਨੇ ਦਿੱਤਾ ਸੀ  ਤੇ ਗੀਤ ਨੂੰ Indie Music Label ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ ।

0 Comments
0

You may also like