ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਜੱਦੀ ਪਿੰਡ ‘ਚ ‘ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਅਦਾਕਾਰਾ ਆਪਣੇ ਜੱਦੀ ਘਰ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪੁਰਾਣੀਆਂ ਯਾਦਾਂ ਨੂੰ ਦੁਬਾਰਾ ਜੀਓ ਅਤੇ ਨਵੀਆਂ ਬਣਾਓ’।

By  Shaminder May 13th 2023 09:51 AM -- Updated: May 13th 2023 09:56 AM

ਪ੍ਰੀਤੀ ਜ਼ਿੰਟਾ (Preity Zinta)  ਇਨੀਂ ਦਿਨੀਂ ਆਪਣੇ ਜੱਦੀ ਪਿੰਡ ਪਹੁੰਚੀ ਹੋਈ ਹੈ । ਜਿਸ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਅਦਾਕਾਰਾ ਵੱਲੋਂ ਹੁਣ ਨਵੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਜਿਸ ‘ਚ ਅਦਾਕਾਰਾ ਆਪਣੇ ਜੱਦੀ ਘਰ ‘ਚ ਚੁੱਲ੍ਹੇ ‘ਤੇ ਖਾਣਾ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਇਹ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।


View this post on Instagram

A post shared by Preity G Zinta (@realpz)


ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸਰਗੁਨ ਮਹਿਤਾ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਗਿੱਪੀ ਗਰੇਵਾਲ ਦੀ ਗੱਲ ਸੁਣ ਕੇ ਸਰਗੁਨ ਮਹਿਤਾ ਹੋ ਗਈ ਹੈਰਾਨ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪੁਰਾਣੀਆਂ ਯਾਦਾਂ ਨੂੰ ਦੁਬਾਰਾ ਜੀਓ ਅਤੇ ਨਵੀਆਂ ਬਣਾਓ’। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਪ੍ਰੀਤੀ ਜ਼ਿੰਟਾ ਨੇ ਕਰਵਾਇਆ ਮੁੰਡਨ ਸੰਸਕਾਰ 

ਦੱਸ ਦਈਏ ਕਿ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਬੱਚਿਆਂ ਅਤੇ ਪਤੀ ਦੇ ਨਾਲ ਹਿਮਾਚਲ ‘ਚ ਪਹੁੰਚੀ ਹੋਈ ਹੈ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ । ਬੀਤੇ ਦਿਨੀਂ ਉਹ ਮਾਤਾ ਰਾਣੀ ਦੇ ਦਰਬਾਰ ‘ਚ ਵੀ ਪਹੁੰਚੀ ਸੀ । ਜਿੱਥੇ ਉਸ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਸੰਸਕਾਰ ਕਰਵਾਇਆ ਸੀ ।


ਅਦਾਕਾਰਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਵਿਆਹ ਤੋਂ ਬਾਅਦ ਅਦਾਕਾਰਾ ਵਿਦੇਸ਼ ‘ਚ ਹੀ ਸੈਟਲ ਹੋ ਗਈ ਹੈ । ਪ੍ਰੀਤੀ ਜ਼ਿੰਟਾ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਵੀਰ ਜ਼ਾਰਾ, ਦਿਲ ਚਾਹਤਾ ਹੈ, ਕੋਈ ਮਿਲ ਗਿਆ, ਚੋਰੀ-ਚੋਰ, ਚੁਪਕੇ ਚੁਪਕੇ, ਸਲਾਮ ਨਮਸਤੇ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Preity G Zinta (@realpz)



Related Post