ਕਰਣ ਦਿਓਲ ਪਤਨੀ ਅਤੇ ਪਰਿਵਾਰ ਦੇ ਨਾਲ ਪਹਾੜੀ ਵਾਦੀਆਂ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ ।

By  Shaminder July 6th 2023 03:28 PM

ਸੰਨੀ ਦਿਓਲ (Sunny Deol) ਦਾ ਪੁੱਤਰ ਕਰਣ ਦਿਓਲ(Karan Deol)  ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ ।ਇੱਕ ਤਸਵੀਰ ‘ਚ ਅਦਾਕਾਰ ਆਪਣੀ ਪਤਨੀ ਦ੍ਰਿਸ਼ਾ ਦੇ ਨਾਲ ਨਜ਼ਰ ਆ ਰਿਹਾ ਹੈ।


ਹੋਰ ਪੜ੍ਹੋ : ਗਾਇਕ ਸੋਨੂੰ ਠੁਕਰਾਲ ਵਿਆਹ ਦੇ ਬੰਧਨ ‘ਚ ਬੱਝੇ, ਐਮੀ ਵਿਰਕ, ਹਾਰਡੀ ਸੰਧੂ ਸਣੇ ਕਈ ਗਾਇਕਾਂ ਨੇ ਲਵਾਈ ਹਾਜ਼ਰੀ

View this post on Instagram

A post shared by Karan Deol (@imkarandeol)


ਇੱਕ ਹੋਰ ਤਸਵੀਰ ‘ਚ ਦੋਵੇਂ ਜਣੇ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਹਨ।ਬੀਤੇ ਦਿਨ ਅਦਾਕਾਰ ਨੇ ਹਿਮਾਚਲ ਦੀਆਂ ਵਾਦੀਆਂ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।


ਕਰਣ ਦਿਓਲ ਤੇ ਦ੍ਰਿਸ਼ਾ ਦਾ ਕੁਝ ਦਿਨ ਪਹਿਲਾਂ ਹੋਇਆ ਵਿਆਹ 

ਕਰਣ ਦਿਓਲ ਤੇ ਦ੍ਰਿਸ਼ਾ ਅਚਾਰਿਆ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਹੈ।ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਜਸਬੀਰ ਜੱਸੀ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਾਈਆਂ ਸਨ।


ਰਿਸੈਪਸ਼ਨ ਪਾਰਟੀ ‘ਚ ਸਲਮਾਨ ਖ਼ਾਨ, ਸ਼ਤਰੂਘਨ ਸਿਨ੍ਹਾ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕਰਣ ਦਿਓਲ ਵੀ ਆਪਣੇ ਪਿਤਾ ਸੰਨੀ ਦਿਓਲ ਦੇ ਵਾਂਗ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ।ਪਰ ਹਾਲੇ ਤੱਕ ਉਨ੍ਹਾਂ ਨੂੰ ਪਿਤਾ ਵਾਂਗ ਇੰਡਸਟਰੀ ‘ਚ ਵਧੀਆ ਮੁਕਾਮ ਨਹੀਂ ਮਿਲ ਪਾਇਆ ਹੈ ।ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ । 

View this post on Instagram

A post shared by Karan Deol (@imkarandeol)


Related Post