ਕਰਣ ਦਿਓਲ ਪਤਨੀ ਅਤੇ ਪਰਿਵਾਰ ਦੇ ਨਾਲ ਪਹਾੜੀ ਵਾਦੀਆਂ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ
ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ ।
ਕਰਣ ਦਿਓਲ ਪਤਨੀ ਅਤੇ ਪਰਿਵਾਰ ਦੇ ਨਾਲ ਪਹਾੜੀ ਵਾਦੀਆਂ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ
ਸੰਨੀ ਦਿਓਲ (Sunny Deol) ਦਾ ਪੁੱਤਰ ਕਰਣ ਦਿਓਲ(Karan Deol) ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ ।ਇੱਕ ਤਸਵੀਰ ‘ਚ ਅਦਾਕਾਰ ਆਪਣੀ ਪਤਨੀ ਦ੍ਰਿਸ਼ਾ ਦੇ ਨਾਲ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਗਾਇਕ ਸੋਨੂੰ ਠੁਕਰਾਲ ਵਿਆਹ ਦੇ ਬੰਧਨ ‘ਚ ਬੱਝੇ, ਐਮੀ ਵਿਰਕ, ਹਾਰਡੀ ਸੰਧੂ ਸਣੇ ਕਈ ਗਾਇਕਾਂ ਨੇ ਲਵਾਈ ਹਾਜ਼ਰੀ
ਇੱਕ ਹੋਰ ਤਸਵੀਰ ‘ਚ ਦੋਵੇਂ ਜਣੇ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਹਨ।ਬੀਤੇ ਦਿਨ ਅਦਾਕਾਰ ਨੇ ਹਿਮਾਚਲ ਦੀਆਂ ਵਾਦੀਆਂ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
_7aa6a8a103bd305fa2f7aa5fd3b93418_1280X720.webp)
ਕਰਣ ਦਿਓਲ ਤੇ ਦ੍ਰਿਸ਼ਾ ਦਾ ਕੁਝ ਦਿਨ ਪਹਿਲਾਂ ਹੋਇਆ ਵਿਆਹ
ਕਰਣ ਦਿਓਲ ਤੇ ਦ੍ਰਿਸ਼ਾ ਅਚਾਰਿਆ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਹੈ।ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਜਸਬੀਰ ਜੱਸੀ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਾਈਆਂ ਸਨ।

ਰਿਸੈਪਸ਼ਨ ਪਾਰਟੀ ‘ਚ ਸਲਮਾਨ ਖ਼ਾਨ, ਸ਼ਤਰੂਘਨ ਸਿਨ੍ਹਾ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕਰਣ ਦਿਓਲ ਵੀ ਆਪਣੇ ਪਿਤਾ ਸੰਨੀ ਦਿਓਲ ਦੇ ਵਾਂਗ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ।ਪਰ ਹਾਲੇ ਤੱਕ ਉਨ੍ਹਾਂ ਨੂੰ ਪਿਤਾ ਵਾਂਗ ਇੰਡਸਟਰੀ ‘ਚ ਵਧੀਆ ਮੁਕਾਮ ਨਹੀਂ ਮਿਲ ਪਾਇਆ ਹੈ ।ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
