ਬਚਪਨ ਦੀ ਦੋਸਤ ਦੇ ਵਿਆਹ ‘ਚ ਰਣਵੀਰ ਸਿੰਘ ਨੇ ਕਰਣ ਔਜਲਾ ਦੇ ਗੀਤਾਂ ‘ਤੇ ਡਾਂਸ

By  Shaminder January 11th 2024 11:43 AM

ਰਣਵੀਰ ਸਿੰਘ (Ranveer Singh) ਕਦੇ ਆਪਣੀਆਂ ਅਤਰੰਗੀ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਅਤੇ ਕਦੇ ਆਪਣੇ ਡਾਂਸ ਮੂਵਸ ਕਾਰਨ ਸੁਰਖੀਆਂ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਬਚਪਨ ਦੀ ਦੋਸਤ ਦੇ ਵਿਆਹ ‘ਚ ਡਾਂਸ (Dance Video) ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਸਿੰਘ ਆਪਣੇ ਬਚਪਨ ਦੀ ਦੋਸਤ ਕਰਿਸ਼ਮਾ ਕਰਮਚੰਦਾਨੀ ਦੇ ਵਿਆਹ ਤੋਂ ਬਾਅਦ ਦਿੱਤੀ ਗਈ ਪਾਰਟੀ ‘ਚ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Ranveer singh

ਹੋਰ ਪੜ੍ਹੋ : ਫ਼ਿਲਮ '12ਵੀਂ ਫੇਲ੍ਹ' ਰੀਅਲ ਲਾਈਫ ਹੀਰੋ ਮਨੋਜ ਸ਼ਰਮਾ ਦੀ ਜ਼ਿੰਦਗੀ ‘ਤੇ ਹੈ ਅਧਾਰਿਤ, ਜਾਣੋ ਅਧਿਕਾਰੀ ਮਨੋਜ ਸ਼ਰਮਾ ਬਾਰੇ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪੰਜਾਬੀ ਗਾਇਕ ਕਰਣ ਔਜਲਾ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੂਰੇ ਜੋਸ਼ ਦੇ ਨਾਲ ਨੱਚ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਕਰਿਸ਼ਮਾ ਕਰਮਚੰਦਾਨੀ (Karishma Karamchandani)ਦੇ ਵਿਆਹ (wedding Video) ਦੀਆਂ ਤਸਵੀਰਾਂ ਵੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਅਤੇ ਉਸ ਨੇ ਖੁਦ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ।  

Ranveer singh 3.jpg
ਰਣਵੀਰ ਸਿੰਘ ਹਨ ਪੰਜਾਬੀ ਗੀਤਾਂ ਦੇ ਫੈਨ 

ਰਣਵੀਰ ਸਿੰਘ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਉਨ੍ਹਾਂ ਦੇ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਦਿਖਾਈ ਦਿੰਦੇ ਹਨ।ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵੀ ਵੱਡੇ ਫੈਨ ਹਨ । ਇਸ ਬਾਰੇ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਵੀ ਖੁਲਾਸਾ ਕੀਤਾ ਸੀ । 

View this post on Instagram

A post shared by Karishma Karamchandani (@karishma)


ਰਣਵੀਰ ਸਿੰਘ ਦਾ ਵਰਕ ਫ੍ਰੰਟ 

ਰਣਵੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਅਤੇ ਆਲੀਆ ਭੱਟ ਦੇ ਨਾਲ ਫ਼ਿਲਮ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਜਲਦ ਹੀ ਅਦਾਕਾਰ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । 


 

Related Post