ਸ਼ਾਹਰੁਖ ਖਾਨ ਦੀ ਫ਼ਿਲਮ ਵਿੱਚ ਕੰਮ ਕਰਨ ਲਈ ਦੀਪਿਕਾ ਪਾਦੂਕੋਣ ਲਵੇਗੀ ਏਨੀਂ ਫੀਸ

By  Rupinder Kaler November 18th 2020 06:48 PM

ਸ਼ਾਹਰੁਖ ਖਾਨ ਬਾਲੀਵੁੱਡ ਵਿੱਚ ਧਮਾਕੇਦਾਰ ਵਾਪਸੀ ਕਰ ਰਹੇ ਹਨ ।ਉਹਨਾਂ ਦੀ ਨਵੀਂ ਫਿਲਮ ਦਾ ਨਾਮ 'ਪਠਾਨ' ਹੋਵੇਗਾ ਜਿਸ ਨਾਲ ਉਹ ਲਗਭਗ 3 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨਗੇ । ਇਸ ਫਿਲਮ ਵਿੱਚ ਉਸਦੇ ਉਲਟ ਇੱਕ ਵਾਰ ਫਿਰ ਦੀਪਿਕਾ ਪਾਦੂਕੋਣ ਹੋਵੇਗੀ। ਇਸ ਦੇ ਨਾਲ ਹੀ ਖਬਰਾਂ ਸਾਹਮਣੇ ਆਈਆਂ ਹਨ ਕਿ ਦੀਪਿਕਾ ਇਸ ਫਿਲਮ ਲਈ ਕਿੰਨੇ ਪੈਸੇ ਚਾਰਜ ਕਰ ਰਹੀ ਹੈ।

shah-rukh-khan

ਹੋਰ ਪੜ੍ਹੋ :

ਵਰੁਣ ਧਵਨ ਤੇ ਕਿਆਰਾ ਆਡਵਾਨੀ ਦੀ ਫ਼ਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

ਜੱਸੀ ਗਿੱਲ ਦਾ ਗੀਤ ‘ਗਿਟਾਰ ਸਿੱਖਦਾ’ ਨੂੰ ਨਵੇਂ ਅੰਦਾਜ਼ ‘ਚ ਕੀਤਾ ਗਿਆ ਪੇਸ਼

Shah Rukh Khan

ਆਦਿਤਿਆ ਚੋਪੜਾ ਨੇ ਇਸ ਫਿਲਮ ਲਈ 200 ਕਰੋੜ ਦਾ ਬਜਟ ਨਿਰਧਾਰਤ ਕੀਤਾ ਹੈ। ਇਹ ਇੱਕ ਵੱਡੇ ਬਜਟ ਦੀ ਫਿਲਮ ਬਣਨ ਜਾ ਰਹੀ ਹੈ।ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਇਸ ਫਿਲਮ ਲਈ ਲਗਭਗ 15 ਕਰੋੜ ਰੁਪਏ ਲੈ ਰਹੀ ਹੈ।

deepika

ਦੀਪਿਕਾ ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ।ਉਸਦੀ ਆਪਣੀ ਹੀ ਫੈਨ ਫਾਲੋਇੰਗ ਹੈ। ਇਹੀ ਕਾਰਨ ਹੈ ਕਿ ਹੁਣ ਦੀਪਿਕਾ ਆਪਣੀ ਹਰ ਫਿਲਮ ਲਈ ਵੱਡੀ ਫੀਸ ਲੈਂਦੀ ਹੈ।

Related Post