ਦੇਖੋ ਵੀਡੀਓ ਜਦੋਂ ਅੰਗਰੇਜ਼ਨ ਬੀਬੀਆਂ ਨੇ ਪਾਏ ਦਿਲਜੀਤ ਦੋਸਾਂਝ ਦੇ ਗੀਤ ‘ਤੇ ਭੰਗੜੇ

By  Lajwinder kaur May 6th 2019 01:00 PM

ਪੰਜਾਬੀ ਇੰਡਸਟਰੀ ਦੇ ਸਿਤਾਰੇ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਪੰਜਾਬੀ ਗਾਇਕੀ ਦੇ ਨਾਲ ਪੰਜਾਬੀ ਗੀਤਾਂ ਨੂੰ ਦੁਨੀਆਂ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਵੱਲੋਂ ਗਾਏ ਗੀਤ ਜ਼ਿਆਦਾਤਰ ਭੰਗੜਾ ਬੀਟ ਵਾਲੇ ਹੀ ਹੁੰਦੇ ਹਨ। ਉਨ੍ਹਾਂ ਦੇ ਪੰਜਾਬੀ ਗੀਤ ਸਭ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਦੀ ਇੱਕ ਝਲਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਾਈ ਹੈ। ਜੀ ਹਾਂ ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਪਿਛਲੇ ਯੂ.ਕੇ. ਕੰਸਰਟ ਦੀ ਹੈ।

View this post on Instagram

 

The Video can’t Justify The Vibe Feel And Energy you Experience at Dosanjhanwala’s Concert BRUH.... R O A R TOUR 2019 ?? 22 June Toronto ticketmaster.ca? 29 June Vancouver ticketleader.ca ? 604-547-2040 #canada #toronto #vancouver #live #tour #2019 P.S - it’s a Fan Video ? THIS IS CALLED HEAVYWEIGHT BHANGRA ????‍♀️

A post shared by Diljit Dosanjh (@diljitdosanjh) on May 5, 2019 at 9:26pm PDT

ਹੋਰ ਵੇਖੋ:ਗੁਰੂ ਰੰਧਾਵਾ ਤੇ ਪਿਟਬੁਲ ਦੀ ਜੁਗਲਬੰਦੀ ਆ ਰਹੀ ਹੈ ਦਰਸ਼ਕਾਂ ਨੂੰ ਪਸੰਦ, ਟੁੱਟਣਗੇ ਕਈ ਰਿਕਾਰਡਸ, ਦੇਖੋ ਵੀਡੀਓ

ਇਸ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਅੰਗਰੇਜ਼ਨ ਬੀਬੀਆਂ ਦਿਲਜੀਤ ਦੋਸਾਂਝ ਦੇ ਸੁਪਰ ਹਿੱਟ ਗੀਤ ਪਟਿਆਲਾ ਪੈਗ ਉੱਤੇ ਭੰਗੜਾ ਪਾ ਰਹੀਆਂ ਹਨ। ਇਨ੍ਹਾਂ ਬਜ਼ੁਰਗ ਔਰਤਾਂ ਦੀ ਐਨਰਜ਼ੀ ਦੇਖਣ ਵਾਲੀ ਬਣਦੀ ਹੈ ਉਨ੍ਹਾਂ ਨੇ ਪੂਰੇ ਜੋਸ਼ ਨਾਲ ਭੰਗੜਾ ਪਾਇਆ ਹੈ। ਦਿਲਜੀਤ ਦੀ ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਘੰਟੇ ਹੀ ਹੋਏ ਨੇ ਪਰ ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਜੋ ਕੇ ਬਹੁਤ ਜਲਦ ਵੱਡੇ ਪਰਦੇ ਉੱਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਰਜੁਨ ਪਟਿਆਲਾ’ ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

Related Post