ਦੇਖੋ ਵੀਡੀਓ ਜਦੋਂ ਅੰਗਰੇਜ਼ਨ ਬੀਬੀਆਂ ਨੇ ਪਾਏ ਦਿਲਜੀਤ ਦੋਸਾਂਝ ਦੇ ਗੀਤ ‘ਤੇ ਭੰਗੜੇ

written by Lajwinder kaur | May 06, 2019

ਪੰਜਾਬੀ ਇੰਡਸਟਰੀ ਦੇ ਸਿਤਾਰੇ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਆਪਣੀ ਪੰਜਾਬੀ ਗਾਇਕੀ ਦੇ ਨਾਲ ਪੰਜਾਬੀ ਗੀਤਾਂ ਨੂੰ ਦੁਨੀਆਂ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਵੱਲੋਂ ਗਾਏ ਗੀਤ ਜ਼ਿਆਦਾਤਰ ਭੰਗੜਾ ਬੀਟ ਵਾਲੇ ਹੀ ਹੁੰਦੇ ਹਨ। ਉਨ੍ਹਾਂ ਦੇ ਪੰਜਾਬੀ ਗੀਤ ਸਭ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਦੀ ਇੱਕ ਝਲਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਾਈ ਹੈ। ਜੀ ਹਾਂ ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਪਿਛਲੇ ਯੂ.ਕੇ. ਕੰਸਰਟ ਦੀ ਹੈ।

ਹੋਰ ਵੇਖੋ:ਗੁਰੂ ਰੰਧਾਵਾ ਤੇ ਪਿਟਬੁਲ ਦੀ ਜੁਗਲਬੰਦੀ ਆ ਰਹੀ ਹੈ ਦਰਸ਼ਕਾਂ ਨੂੰ ਪਸੰਦ, ਟੁੱਟਣਗੇ ਕਈ ਰਿਕਾਰਡਸ, ਦੇਖੋ ਵੀਡੀਓ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਅੰਗਰੇਜ਼ਨ ਬੀਬੀਆਂ ਦਿਲਜੀਤ ਦੋਸਾਂਝ ਦੇ ਸੁਪਰ ਹਿੱਟ ਗੀਤ ਪਟਿਆਲਾ ਪੈਗ ਉੱਤੇ ਭੰਗੜਾ ਪਾ ਰਹੀਆਂ ਹਨ। ਇਨ੍ਹਾਂ ਬਜ਼ੁਰਗ ਔਰਤਾਂ ਦੀ ਐਨਰਜ਼ੀ ਦੇਖਣ ਵਾਲੀ ਬਣਦੀ ਹੈ ਉਨ੍ਹਾਂ ਨੇ ਪੂਰੇ ਜੋਸ਼ ਨਾਲ ਭੰਗੜਾ ਪਾਇਆ ਹੈ। ਦਿਲਜੀਤ ਦੀ ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਘੰਟੇ ਹੀ ਹੋਏ ਨੇ ਪਰ ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਜੋ ਕੇ ਬਹੁਤ ਜਲਦ ਵੱਡੇ ਪਰਦੇ ਉੱਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਰਜੁਨ ਪਟਿਆਲਾ’ ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

0 Comments
0

You may also like