Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ ' TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ

By  Lajwinder kaur June 17th 2022 09:03 PM

ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਅਤੇ ਉਸਦਾ ਕੰਮ, ਸਿੱਧੂ ਦੀ ਮੌਤ ਤੋਂ ਬਾਅਦ ਵੀ ਬੋਲ ਰਿਹਾ ਹੈ। ਜਿਨਾਂ ਕਲਾਕਾਰਾਂ ਨਾਲ ਸਿੱਧੂ ਮੂਸੇਵਾਲਾ ਨੇ ਕੰਮ ਕੀਤਾ ਹੈ, ਉਹ ਵੀ ਸਿੱਧੂ ਨੂੰ ਯਾਦ ਕਰ ਰਹੇ ਹਨ। ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਆਪਣੇ ਅੰਦਾਜ਼ ਨੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ :ਇਸ ਗਾਇਕ ਨੇ ਆਪਣੀ ਬਾਂਹ ‘ਤੇ ਬਣਾਇਆ ਸਿੱਧੂ ਮੂਸੇਵਾਲਾ ਦਾ ਟੈਟੂ, ਸਿੱਧੂ ਦੇ ਆਖੀ ਗੱਲ ਹੋਈ ਸੱਚੀ-'ਮੇਰੇ ਯਾਰਾਂ ਦੀ ਬਾਹਾਂ 'ਤੇ ਮੇਰੇ ਟੈਟੂ ਬਣਨੇ'

sidhu moose wala and darek

ਦੱਸ ਦਈਏ ਡਰੇਕ ਨੂੰ ਬਹੁਤ ਵੱਡਾ ਧੱਕਾ ਲੱਗਿਆ ਸੀ, ਜਦੋਂ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਖਬਰ  ਮਿਲੀ ਸੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਇਸ ਵਾਰ ਉਨ੍ਹਾਂ ਨੇ ਆਪਣੇ ਅੰਦਾਜ਼ ਦੇ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਦੱਸ ਦਈਏ  Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ SiriusXM radio show ' TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ‘295’ ਤੇ “G-Sh*t” ਗੀਤਾਂ ਨੂੰ ਚਲਾਇਆ। ਜਿਸ ਨੂੰ ਵੱਡੇ ਪੱਧਰ ਉੱਤੇ ਸੁਣਿਆ ਗਿਆ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਨਾਮ ਦੇ ਇੱਕ ਫੈਨ ਪੇਜ਼ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

Drake pays tribute to Sidhu Moose Wala on radio

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇਕਲੌਤੇ ਅਜਿਹੇ ਪੰਜਾਬੀ ਗਾਇਕ ਸਨ , ਜਿਨ੍ਹਾਂ ਨੇ ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕੀਤਾ ਸੀ ਅਤੇ ਡਰੇਕ ਨੇ ਵੀ ਮੂਸੇਵਾਲਾ ਨੂੰ ਫਾਲੋ ਕੀਤਾ ਸੀ।

sidhu Moose walaSidhu Moose Wala murder case: Here's how a fuel receipt led Punjab Police to unveil trail of events Image Source: Instagram

295 ਗੀਤ ਜੋ ਕਿ ਕਈ ਰਿਕਾਰਡ ਬਣਾ ਰਿਹਾ ਹੈ। ਹਾਲ ‘ਚ 295 ਬਿਲਬੋਰਡ ਗਲੋਬਲ 200 ਚਾਰਟ ਚ ਸ਼ਾਮਿਲ ਹੋਇਆ ਹੈ। ਦਰਸ਼ਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਲੇਵਲ ਤੇ ਦਾ ਲਾਸਟ ਰਾਈਡ ਨੂੰ ਵੀ ਭਰਵਾਂ ਹੁੰਗਾਰਾ ਦੇ ਰਹੇ ਹਨ।

ਦੱਸ ਦੀਏ 29 ਮਈ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋ ਸਾਥੀਆਂ ਦੇ ਨਾਲ ਆਪਣੀ ਥਾਰ ਗੱਡੀ ਚ ਜਾ ਰਹੇ ਸਨ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

 

 

View this post on Instagram

 

A post shared by champagnepapi (@champagnepapi)

 

View this post on Instagram

 

A post shared by ?????? ??????? ? (@diljit.dosanjh.fan.page)

Related Post