Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ ' TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ
Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ ' TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ
ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਅਤੇ ਉਸਦਾ ਕੰਮ, ਸਿੱਧੂ ਦੀ ਮੌਤ ਤੋਂ ਬਾਅਦ ਵੀ ਬੋਲ ਰਿਹਾ ਹੈ। ਜਿਨਾਂ ਕਲਾਕਾਰਾਂ ਨਾਲ ਸਿੱਧੂ ਮੂਸੇਵਾਲਾ ਨੇ ਕੰਮ ਕੀਤਾ ਹੈ, ਉਹ ਵੀ ਸਿੱਧੂ ਨੂੰ ਯਾਦ ਕਰ ਰਹੇ ਹਨ। ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਆਪਣੇ ਅੰਦਾਜ਼ ਨੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਦੱਸ ਦਈਏ ਡਰੇਕ ਨੂੰ ਬਹੁਤ ਵੱਡਾ ਧੱਕਾ ਲੱਗਿਆ ਸੀ, ਜਦੋਂ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਖਬਰ ਮਿਲੀ ਸੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਇਸ ਵਾਰ ਉਨ੍ਹਾਂ ਨੇ ਆਪਣੇ ਅੰਦਾਜ਼ ਦੇ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਦੱਸ ਦਈਏ Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ SiriusXM radio show ' TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ‘295’ ਤੇ “G-Sh*t” ਗੀਤਾਂ ਨੂੰ ਚਲਾਇਆ। ਜਿਸ ਨੂੰ ਵੱਡੇ ਪੱਧਰ ਉੱਤੇ ਸੁਣਿਆ ਗਿਆ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਨਾਮ ਦੇ ਇੱਕ ਫੈਨ ਪੇਜ਼ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇਕਲੌਤੇ ਅਜਿਹੇ ਪੰਜਾਬੀ ਗਾਇਕ ਸਨ , ਜਿਨ੍ਹਾਂ ਨੇ ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕੀਤਾ ਸੀ ਅਤੇ ਡਰੇਕ ਨੇ ਵੀ ਮੂਸੇਵਾਲਾ ਨੂੰ ਫਾਲੋ ਕੀਤਾ ਸੀ।
Image Source: Instagram
295 ਗੀਤ ਜੋ ਕਿ ਕਈ ਰਿਕਾਰਡ ਬਣਾ ਰਿਹਾ ਹੈ। ਹਾਲ ‘ਚ 295 ਬਿਲਬੋਰਡ ਗਲੋਬਲ 200 ਚਾਰਟ ਚ ਸ਼ਾਮਿਲ ਹੋਇਆ ਹੈ। ਦਰਸ਼ਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਲੇਵਲ ਤੇ ਦਾ ਲਾਸਟ ਰਾਈਡ ਨੂੰ ਵੀ ਭਰਵਾਂ ਹੁੰਗਾਰਾ ਦੇ ਰਹੇ ਹਨ।
ਦੱਸ ਦੀਏ 29 ਮਈ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋ ਸਾਥੀਆਂ ਦੇ ਨਾਲ ਆਪਣੀ ਥਾਰ ਗੱਡੀ ਚ ਜਾ ਰਹੇ ਸਨ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
