ਇਸ ਗਾਇਕ ਨੇ ਆਪਣੀ ਬਾਂਹ ‘ਤੇ ਬਣਾਇਆ ਸਿੱਧੂ ਮੂਸੇਵਾਲਾ ਦਾ ਟੈਟੂ, ਸਿੱਧੂ ਦੇ ਆਖੀ ਗੱਲ ਹੋਈ ਸੱਚੀ-'ਮੇਰੇ ਯਾਰਾਂ ਦੀ ਬਾਹਾਂ 'ਤੇ ਮੇਰੇ ਟੈਟੂ ਬਣਨੇ'

written by Lajwinder kaur | June 17, 2022

ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਨੇ ਜੋ ਜਿਸਮਾਨੀ ਤੌਰ ‘ਤੇ ਤਾਂ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਨੇ ਪਰ ਉਹ ਰੂਹਾਨੀ ਤੌਰ ‘ਤੇ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿੰਦਾ ਰਹਿੰਦੀਆਂ ਨੇ। ਅਜਿਹਾ ਹੀ ਇੱਕ ਪੰਜਾਬੀ ਮਿਊਜ਼ਿਕ ਜਗਤ ਦਾ ਚਮਕਦਾ ਸਿਤਾਰਾ ਸਿੱਧੂ ਮੂਸੇਵਾਲਾ, ਜਿਸ ਨੂੰ 29 ਮਈ ਨੂੰ ਗੋਲੀਆਂ ਮਾਰ ਕੇ ਮੌਤ ਦੀ ਨੀਂਦ ਸਵਾ ਦਿੱਤਾ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਹਰ ਕੋਈ ਮਰਹੂਮ ਗਾਇਕ ਨੂੰ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ।

ਹੋਰ ਪੜ੍ਹੋ : ਬਾਲੀਵੁੱਡ ਗਾਇਕ ਅਰਿਜੀਤ ਸਿੰਘ ਨੇ ਆਪਣੇ ਕੰਸਰਟ ਦੌਰਾਨ ‘ਸਿੱਧੂ ਮੂਸੇਵਾਲਾ’ ਤੇ ‘ਕੇਕੇ’ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

sidhu moose wala and gulab sidhu

ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਖ਼ਾਸ ਦੋਸਤ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੀ ਬਾਂਹ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਟੈਟੂ ਵਾਲੀ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਸਿੱਧੂ ਦੇ ਗੀਤ ਦੇ ਬੋਲ 'ਮੇਰੇ ਯਾਰਾਂ ਦੀ ਬਾਹਾਂ 'ਤੇ ਮੇਰੇ ਟੈਟੂ ਬਣਨੇ' ਸੁਣਨ ਨੂੰ ਮਿਲ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਦੇ ਬੋਲ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਉਹ ਪਹਿਲਾਂ ਹੀ ਆਪਣੇ ਲਾਈਫ ਦੀਆਂ ਗੱਲਾਂ ਪਹਿਲਾਂ ਹੀ ਗੀਤਾਂ ਦੇ ਰਾਹੀਂ ਲਿਖ ਗਏ ਸਨ।

inside image of sidhu moose wala tattoo pic

ਦੱਸ ਦਈਏ ਸਾਲ 2020 ‘ਚ ਆਏ ਗੀਤ 22-22 ਨੂੰ ਗੁਲਾਬ ਸਿੱਧੂ ਤੇ ਸਿੱਧੂ ਮੂਸੇਵਾਲ ਨੇ ਮਿਲਕੇ ਗਾਇਆ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।

sidhu moose wala tattoo inked by gulab sidhu

ਦੱਸ ਦਈਏ 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਮਾਸੀ ਦੇ ਘਰ ਵੱਲ ਜਾ ਰਿਹਾ ਸੀ ਤਾਂ ਜਵਾਹਰਕੇ ਪਿੰਡ ਕੋਲ ਤਾਬੜਤੋੜ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬ ਤੋਂ ਲੈ ਕੇ ਵਿਦੇਸ਼ ਤੱਕ ਸੋਗ ਦੀ ਲਹਿਰ ਫੈਲ ਗਈ ਸੀ। ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

 

 

View this post on Instagram

 

A post shared by Singhtattooz (@singh_tattooz)

 

 

View this post on Instagram

 

A post shared by Singhtattooz (@singh_tattooz)

You may also like