ਬਾਲੀਵੁੱਡ ਗਾਇਕ ਅਰਿਜੀਤ ਸਿੰਘ ਨੇ ਆਪਣੇ ਕੰਸਰਟ ਦੌਰਾਨ ‘ਸਿੱਧੂ ਮੂਸੇਵਾਲਾ’ ਤੇ ‘ਕੇਕੇ’ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

written by Lajwinder kaur | June 17, 2022

ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ 29 ਮਈ ਨੂੰ ਸ਼ਰੇਅਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੇ ਇੰਟਰਨੈਸ਼ਨਲ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਦੀ ਮੌਤ ਉੱਤੇ ਦੁੱਖ ਜਤਾਇਆ ਸੀ। ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਉਹ ਸਿੱਧੂ ਮੂਸੇਵਾਲਾ ਤੇ ਕੇਕੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ‘Steel Banglez’ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਮਾਪਿਆਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਭਾਵੁਕ

 

arijit singh viral video

ਦੱਸ ਦਈਏ ਅਰਿਜੀਤ ਸਿੰਘ ਜੋ ਕਿ ਆਪਣੇ ਮਈ ਤੋਂ ਜੂਨ ਮਹੀਨੇ ਵਾਲੇ ਮਿਊਜ਼ਿਕ ਟੂਰ ਲਈ ਵਿਦੇਸ਼ ਗਏ ਹੋਏ ਹਨ। ਉਹ ਆਪਣੇ North America Tour 2022 ਉੱਤੇ ਹਨ, ਜਿੱਥੇ ਉਹ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਆਪਣੀ ਪ੍ਰੋਫਾਰਮੈਸ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇੱਕ ਲਾਈਵ ਕੰਸਰਟ ਦੌਰਾਨ ਹੀ ਗਾਇਕ ਅਰਿਜੀਤ ਨੇ ਸਿੱਧੂ ਮੂਸੇਵਾਲਾ ਅਤੇ ਕੇਕੇ ਦੇ ਲਈ ‘ਲੱਗ ਜਾ ਗਲੇ ਸੇ’ ਵਾਲਾ ਗੀਤ ਗਾ ਕੇ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਬਾਲੀਵੁੱਡ ਗਾਇਕ ਕੇਕੇ ਦੀ ਵੀ ਇੱਕ ਕੰਸਰਟ ਦੌਰਾਨ ਹੋਈ ਸੀ। ਕੇਕੇ 31 ਮਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਸ ਵੀਡੀਓ ਨੂੰ Pratish Yadava ਨਾਮ ਦੇ ਯੂਟਿਊਬ ਚੈਨਲ ਉੱਤੇ ਸਾਂਝਾ ਕੀਤਾ ਗਿਆ ਹੈ।

kk and sidhu moose wala

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ ਜਵਾਹਰਕੇ ਪਿੰਡ ਚ ਗੋਲੀਆਂ ਮਰ ਕੇ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋ ਸਾਥੀਆਂ ਦੇ ਨਾਲ ਥਾਰ ਗੱਡੀ ‘ਚ ਜਾ ਰਹੇ ਸਨ, ਜਦੋਂ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਹਮਲੇ ‘ਚ ਸਿੱਧੂ ਦੇ ਦੋ ਸਾਥੀ ਵੀ ਪੂਰੀ ਤਰ੍ਹਾਂ ਜਖ਼ਮੀ ਹੋ ਗਏ ਸਨ।

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਚ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਹਨ। ਹਾਲ ਹੀ ‘ਚ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਮਾਮਲੇ ਦਾ ਮਾਸਟਰ ਮਾਈਂਡ ਮੰਨਿਆ ਜਾਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਈ ਹੈ। ਜਿੱਥੇ ਲਾਰੈਂਸ ਤੋਂ ਇਸ ਮਾਮਲੇ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Sidhu Moose Wala murder case: Here's how a fuel receipt led Punjab Police to unveil trail of events Image Source: Instagram

You may also like