ਧੀ ਦੀ ਵਿਦਾਈ ਤੋਂ ਪਹਿਲਾਂ ਪਿਤਾ ਨੇ ਅੱਲੂ ਅਰਜੁਨ ਦੇ ਅੰਦਾਜ਼ 'ਚ ਕੀਤਾ ਅਜਿਹਾ ਡਾਂਸ, ਦਰਸ਼ਕ ਕਰ ਰਹੇ ਵਾਹ-ਵਾਹ

By  Lajwinder kaur April 16th 2022 03:13 PM

ਬਾਲੀਵੁੱਡ ਗੀਤਾਂ ਦਾ ਕ੍ਰੇਜ਼ ਲੋਕਾਂ 'ਚ ਜ਼ੋਰਾਂ 'ਤੇ ਹੈ ਪਰ ਜਦੋਂ ਤੋਂ ਫ਼ਿਲਮ ਪੁਸ਼ਪਾ ਰਿਲੀਜ਼ ਹੋਈ ਹੈ, ਵਿਆਹ ਦੇ ਹਰ ਮਿਊਜ਼ਿਕ ਡੀਜੇ 'ਤੇ ਜ਼ਰੂਰ ਪੁਸ਼ਪਾ ਦਾ ਗੀਤ ਓ ਅੰਟਾਵਾ ਵੱਜਦਾ ਸੁਣਿਆ ਜਾਂਦਾ ਹੈ। ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।

ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ

viral video of father dance before his daughter farewell image source instagram

ਇਸ ਦੌਰਾਨ ਹਾਲ ਹੀ 'ਚ ਵਿਆਹ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਿਤਾ ਬੇਟੀ ਦੀ ਵਿਦਾਈ ਤੋਂ ਪਹਿਲਾਂ ਡਾਂਸ ਫਲੋਰ ਉੱਤੇ ਜੰਮ ਕੇ ਡਾਂਸ ਕਰਦੇ ਨਜ਼ਰ ਆ ਰਿਹਾ ਹੈ। ਪਿਤਾ ਦਾ ਇਹ ਅੰਦਾਜ਼ ਦੇਖ ਤੁਸੀਂ ਵੀ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕੋਗੇ।

ਹੋਰ ਪੜ੍ਹੋ : 'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ

ਇੰਟਰਨੈੱਟ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੇਟੀ ਦੇ ਵਿਆਹ 'ਤੇ ਪਿਤਾ ਇੰਨੇ ਖੁਸ਼ ਨਜ਼ਰ ਆ ਰਹੇ ਹਨ ਕਿ ਉਹ ਫ਼ਿਲਮ ਪੁਸ਼ਪਾ ਦੇ ਗੀਤ 'ਓ ਅੰਟਵਾ' 'ਤੇ ਅੱਲੂ ਅਰਜੁਨ ਦੇ ਅੰਦਾਜ਼ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ 'ਚ ਧੀ ਦੇ ਪਿਤਾ ਦਾ ਅੰਦਾਜ਼ ਦੇਖ ਕੇ ਤੁਸੀਂ ਵੀਡਿਓ ਨੂੰ ਵਾਰ-ਵਾਰ ਦੇਖਣਾ ਚਾਹੋਗੇ। ਉਨ੍ਹਾਂ ਦੇ ਦਮਦਾਰ ਡਾਂਸ ਅਤੇ ਸ਼ਾਨਦਾਰ ਅੰਦਾਜ਼ ਨੂੰ ਦੇਖ ਕੇ ਲੋਕ ਉਨ੍ਹਾਂ ਦੇ ਦੀਵਾਨੇ ਹੋ ਗਏ ਹਨ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੇ ਲਾਈਕਸ ਅਤੇ ਕਮੈਂਟਸ ਦੀ ਲਾਈਨ ਲੱਗ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ Anusha Wedding Choreography ਨਾਂ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਦਰਸ਼ਕਾਂ ਵੀ ਕਮੈਂਟ ਕਰਕੇ ਇਸ ਡਾਂਸ ਦੀ ਖੂਬ ਤਾਰੀਫ ਕਰ ਰਹੇ ਹਨ।

 

 

View this post on Instagram

 

A post shared by Anusha Wedding Choreography (@anushaweddingchoreography)

 

Related Post