ਸੋਨੂੰ ਸੂਦ ਤੋਂ ਲੈ ਕੇ ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ

By  Pushp Raj May 30th 2022 12:33 PM -- Updated: May 30th 2022 01:53 PM

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਲਹਿਰ ਛਾਈ ਹੋਈ ਹੈ। ਜਿਥੇ ਇੱਕ ਵੱਡੀ ਗਿਣਤੀ 'ਚ ਪੌਲੀਵੁੱਡ ਦੇ ਸੈਲਬਸ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਸੋਨੂੰ ਸੂਦ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ, ਵਿੱਕੀ ਕੌਸ਼ਲ, ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀ ਭੇਂਟ ਕੀਤੀ ਹੈ।

Sidhu Moose Wala death: From Gippy Grewal to Shehnaaz Gill, Punjabi film industry expresses shock Image Source: Twitter

ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਬਾਲੀਵੁੱਡ ਦੇ ਸਾਰੇ ਸੈਲੀਬ੍ਰਿਟੀਜ਼ ਵਿੱਚ ਗਹਿਰੇ ਸਦਮੇ 'ਚ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਧੂ ਮੂਸੇਵਾਲਾ ਨੌਜਵਾਨਾਂ ਵਿੱਚ ਆਪਣੇ ਰੈਪ ਲਈ ਮਸ਼ਹੂਰ ਸੀ। ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਫੈਨਜ਼ ਸੋਸ਼ਲ ਮੀਡੀਆ 'ਤੇ ਸੋਗ ਪ੍ਰਗਟ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਬਾਲੀਵੁੱਡ ਸੈਲੇਬਸ 'ਚ ਸੋਨੂੰ ਸੂਦ, ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ, ਅਜੇ ਦੇਵਗਨ ਵਰਗੇ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

एक और माँ का बेटा चला गया ?#RIPSidhuMoosewala pic.twitter.com/QmB2hkcelr

— sonu sood (@SonuSood) May 30, 2022

ਸੋਨੂੰ ਸੂਦ

ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਹੈ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਟਵੀਟ ਕੀਤਾ, " एक और माँ का बेटा चला गया ? #RIPSidhuMoosewala ".

no more sidhu moosewala

ਰਣਵੀਰ ਸਿੰਘ

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਬ੍ਰੋਕਨ ਹਾਰਟ ਈਮੋਜੀ ਨਾਲ ਕੈਪਸ਼ਨ 'ਚ ਲਿਖਿਆ, " Dil da ni mada….. ?"

 

View this post on Instagram

 

A post shared by Ranveer Singh (@ranveersingh)

ਵਿੱਕੀ ਕੌਸ਼ਲ

ਵਿੱਕੀ ਕੌਸ਼ਲ ਨੇ ਵੀ ਆਪਣੇ ਇੰਸਟਗ੍ਰਾਮ ਸਟੋਰੀ ਉੱਤ, " ਦਿਲ ਨਹੀਂ ਮੰਨਦਾ ….. ?" ਕੈਪਸ਼ਨ ਲਿਖ ਕੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁਖ ਪ੍ਰਗਟ ਕੀਤਾ ਹੈ।

Satnam shri waheguru ? very shocking n very sad, a great artist n a wonderful human being, may god give the strengths to his family ? #sidhumoosewala pic.twitter.com/hfMDxxxBRt

— Kapil Sharma (@KapilSharmaK9) May 29, 2022

ਕਪਿਲ ਸ਼ਰਮਾ

ਕਪਿਲ ਸ਼ਰਮਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕੀਤਾ, 'ਸਤਨਾਮ ਸ਼੍ਰੀ ਵਾਹਿਗੁਰੂ। ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਬਹੁਤ ਹੀ ਦੁਖਦਾਈ ਖਬਰ। ਇੱਕ ਮਹਾਨ ਕਲਾਕਾਰ ਅਤੇ ਇੱਕ ਸ਼ਾਨਦਾਰ ਇਨਸਾਨ, ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਬਲ ਬਖਸ਼ੇ।'

Stunned by the shocking death of #SidhuMoosewala. May Waheguru give his loved ones strength in their hour of grief. RIP departed soul ? Still trying to wrap my head around this one. pic.twitter.com/voGupsgZ2B

— Ajay Devgn (@ajaydevgn) May 29, 2022

ਅਜੇ ਦੇਵਗਨ

ਅਜੇ ਦੇਵਗਨ ਨੇ ਟਵੀਟ ਕਰਕੇ ਕਿਹਾ, 'ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਸਦਮੇ 'ਚ ਹਾਂ। ਵਾਹਿਗੁਰੂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’

Kise da jawaan dhee ya putt es duniya toh chala jaave, es toh vadda dukh koi nhi ho sakda duniya te. Waheguruji mehar kareyo?? #sidhumoosewala

— Shehnaaz Gill (@ishehnaaz_gill) May 29, 2022

ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਗਿੱਲ ਲਿਖਦੀ ਹੈ, ‘ਜੇਕਰ ਕਿਸੇ ਦਾ ਜਵਾਨ ਪੁੱਤਰ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਇਸ ਤੋਂ ਵੱਡਾ ਦੁੱਖ ਇਸ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਦਾ...’

ਸ਼ਰਦ ਕੇਲਕਰ

ਅਭਿਨੇਤਾ ਸ਼ਰਦ ਕੇਲਕਰ ਨੇ ਲਿਖਿਆ, 'ਮੈਂ ਸਦਮੇ 'ਚ ਹਾਂ।' ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਸੁਣ ਕੇ ਹੈਰਾਨ ਹਾਂ। ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।

 

ਵਿਸ਼ਾਲ ਦਦਲਾਨੀ

ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਮੂਸੇਵਾਲਾ ਨੂੰ ਇੱਕ "ਅਸਲ ਆਧੁਨਿਕ ਕਲਾਕਾਰ" ਦੱਸਿਆ ਅਤੇ ਕਿਹਾ ਕਿ ਉਸ ਦੀ ਹਿੰਮਤ ਅਤੇ ਵਿਰਾਸਤ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।

Terrible news coming in from Punjab.. this is not right RIP #sidhumoosewala you legend.! Angry and sad !

— Karan Kundrra (@kkundrra) May 29, 2022

ਕਰਨ ਕੁੰਦਰਾ

ਅਦਾਕਾਰ ਕਰਨ ਕੁੰਦਰਾ ਨੇ ਟਵੀਟ ਕੀਤਾ, ''ਪੰਜਾਬ ਤੋਂ ਦੁਖਦ ਖ਼ਬਰ। ਸਿੱਧੂ ਮੂਸੇਵਾਲਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਗੁੱਸੇ ਅਤੇ ਉਦਾਸ।"

Waheguru Mehar Kare ????

Rest in peace #moosewala pic.twitter.com/zH8ivpnKTK

— Himanshi khurana (@realhimanshi) May 29, 2022

ਹਿਮਾਂਸ਼ੀ ਖੁਰਾਣਾ

ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਕਿ ਗਾਇਕ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਮੂੰਹੋਂ ਸ਼ਬਦ ਨਹੀਂ ਨਿਕਲ ਸਕਦੇ।

ਅਰਮਾਨ ਮਲਿਕ

ਮਿਊਜ਼ਿਕ ਕੰਪੋਜ਼ਰ ਅਰਮਾਨ ਮਲਿਕ ਨੇ ਟਵੀਟ ਕੀਤਾ ਕਿ ਉਹ ਹੈਰਾਨ ਹਨ।

ਹੋਰ ਪੜ੍ਹੋ: ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਹਰਸ਼ਦੀਪ ਕੌਰ

ਗਾਇਕਾ ਹਰਸ਼ਦੀਪ ਕੌਰ ਨੇ ਟਵੀਟ ਕੀਤਾ, ''ਦੁਖਦਾਈ ਖਬਰ। ਸਿੱਧੂ ਮੂਸੇਵਾਲਾ ਬਾਰੇ ਜਾਣ ਕੇ ਹੈਰਾਨ ਰਹਿ ਗਏ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।"

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਸਨ। ਉਨ੍ਹਾਂ ਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ, ਮਹਿਜ਼ ਯੂਟਿਊਬ 'ਤੇ 10.7 ਮਿਲੀਅਨ ਅਤੇ ਇੰਸਟਾਗ੍ਰਾਮ ਉੱਤੇ 8.1 ਮਿਲੀਅਨ ਲੋਕ ਉਨ੍ਹਾਂ ਫਾਲੋ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਆਖਰੀ ਇੰਸਟਾਗ੍ਰਾਮ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਲਗਾਤਾਰ ਕਮੈਂਟ ਕਰਕੇ ਸੋਗ ਪ੍ਰਗਟ ਕਰ ਰਹੇ ਹਨ।

Related Post