ਕੈਨੇਡਾ ਤੇ ਯੂਐੱਸਏ ਵਾਲੇ ਫੈਨਜ਼ ਹੋ ਜਾਣ ਤਿਆਰ, ਆ ਰਹੇ ਨੇ ਦਿਲਜੀਤ ਦੋਸਾਂਝ ਤੁਹਾਡੇ ਵਿਚਕਾਰ

By  Lajwinder kaur April 6th 2022 11:56 AM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀਂ ਆਪਣੇ ਮਿਊਜ਼ਿਕ ਟੂਰ ‘???? ?? ?????’ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਵਾਰ ਉਹ ਆਪਣੇ ਮਿਊਜ਼ਿਕ ਸ਼ੋਅ ਦੀ ਸ਼ੁਰੂਆਤ ਇੰਡੀਆ ਤੋਂ ਕਰ ਰਹੇ ਹਨ। ਜੀ ਹਾਂ 9 ਅਪ੍ਰੈਲ ਨੂੰ ਗੁਰੂਗ੍ਰਾਮ ਵਿਖੇ ਇਸ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ। ਉਸ ਤੋਂ ਬਾਅਦ 17 ਅਪ੍ਰੈਲ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਦਿਲਜੀਤ ਦੋਸਾਂਝ ਆਪਣੇ ਗੀਤਾਂ ਦੇ ਨਾਲ ਰੰਗ ਬੰਨਣਗੇ। ਹੁਣ ਦਿਲਜੀਤ ਦੋਸਾਂਝ ਨੇ ਆਪਣੇ ਕੈਨੇਡਾ ਤੇ ਯੂਐੱਸਏ 'ਚ ਹੋਣ ਵਾਲੇ ਸ਼ੋਅਜ਼ ਦੀਆਂ ਤਾਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ :  ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

diljit dosanjh shared his music tour born to shine on indian on this date

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਪੋਸਟਰ ਸ਼ੇਅਰ ਕੀਤੇ ਹਨ, ਜਿਸ ਉੱਤੇ ਦੋਵਾਂ ਦੇਸ਼ਾਂ 'ਚ ਹੋਣ ਵਾਲੇ ਸ਼ੋਅਜ਼ ਦੀਆਂ ਤਾਰੀਕਾਂ ਲਿਖਿਆਂ ਹੋਈਆਂ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਨੂੰ ਦੇਖਣ ਲਈ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੌਰਨ ਟੂ ਸ਼ਾਈਨ ਟੂਰ ਰਿਅਲਮੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬੀ ਇਸ ਵਰਲਡ ਮਿਊਜ਼ਿਕ ਟੂਰ ਵਿੱਚ ਬਤੌਰ ਆਫੀਸ਼ੀਅਲ ਟੀਵੀ ਪਾਰਟਨਰ ਆਪਣੀ ਭੂਮਿਕਾ ਅਦਾ ਕਰਦਾ ਹੋਇਆ ਨਜ਼ਰ ਆਵੇਗਾ।diljit dosanjh

ਹੋਰ ਪੜ੍ਹੋ : ਰਣਬੀਰ ਕਪੂਰ ਦੀ ਬੈਚਲਰ ਪਾਰਟੀ ਹੋਵੇਗੀ ਸ਼ਾਨਦਾਰ, ਜਾਣੋ ਕਿਹੜੇ-ਕਿਹੜੇ ਸੈਲੀਬ੍ਰੇਟੀ ਮਚਾਉਣਗੇ ਧਮਾਲ

ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਐਨੀ ਮੈਰੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ ਤੋਂ ਲੱਗਦਾ ਹੈ ਕਿ ਹਮੇਸ਼ਾ ਕੁਝ ਵੱਖਰਾ ਕਰਨ ਦੀ ਤਾਂਘ ਵਿੱਚ ਰਹਿੰਦੇ ਦਿਲਜੀਤ ਦੋਸਾਂਝ ਇਸ ਵਾਰ ਕੁਝ ਵੱਖਰਾ ਕਰਨ ਜਾ ਰਹੇ ਹਨ। ਇਸ ਵਾਰ ਉਹ ਜਾਣੀ ਪਹਿਚਾਣੀ ਗਾਇਕਾ ਐਨੀ ਮੈਰੀ ਨਾਲ ਕੌਲੈਬਰੇਸ਼ਨ ਕਰ ਰਹੇ ਹਨ। ਦਿਲਜੀਤ ਦੇ ਚਾਹੁਣ ਵਾਲੇ ਦੋਵਾਂ ਨੂੰ ਇੱਕਠੇ ਦੇਖਣ ਲਈ ਉਤਾਵਲੇ ਹਨ।

 

 

View this post on Instagram

 

A post shared by DILJIT DOSANJH (@diljitdosanjh)

 

Related Post